ਅੰਗੀਠੀ ਬਾਲ ਕੇ ਅੱਗ ਸੇਕ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ, 4 ਜੀਆਂ ਦੀ ਮੌਤ

0
100270
ਅੰਗੀਠੀ ਬਾਲ ਕੇ ਅੱਗ ਸੇਕ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ, 4 ਜੀਆਂ ਦੀ ਮੌਤ

Patiala Family Member Death: ਪੰਜਾਬ ਸਣੇ ਪੂਰੇ ਉੱਤਰ ਭਾਰਤ ’ਚ ਇਸ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ। ਜਿਸ ਦੇ ਚੱਲਦੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਹੋਰ ਠੰਢ ਵਧਣ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਲੋਕ ਕੜਾਕੇ ਦੀ ਠੰਢ ’ਚ ਅੱਗ ਦਾ ਸਹਾਰਾ ਲੈ ਰਹੇ ਹਨ। ਦੂਜੇ ਪਾਸੇ ਕਈ ਲੋਕ ਅੰਗੀਠੀ ਬਾਲ ਕੇ ਵੀ ਠੰਢ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਕਾਰਨ ਕਈ ਤਰ੍ਹਾਂ ਦੇ ਹਾਦਸੇ ਵੀ ਵਧ ਰਹੇ ਹਨ।

ਅੱਗ ਸੇਕਦੇ ਪਰਿਵਾਰ ਦੇ 4 ਜੀਆਂ ਦੀ ਮੌਤ

ਜੀ ਹਾਂ ਇਸੇ ਤਰ੍ਹਾਂ ਦਾ ਮਾਮਲਾ ਪਟਿਆਲਾ ਦੇ ਸਨੌਰੀ ਅੱਡ ਸਥਿਤ ਮਾਰਕਰ ਕਾਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਘਰ ’ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਅੰਗੀਠੀ ਬਾਲ ਕੇ ਸੁੱਤਾ ਪਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਅਤੇ ਉਨਾਂ ਦੀ ਪਤਨੀ ਤੇ ਉਨਾਂ ਦੇ ਬੇਟਾ ਬੇਟੀ ਘਰ ਦੇ ਵਿੱਚ ਮੌਜੂਦ ਸੀ ਅਤੇ ਉਹ ਠੰਢ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸੀ, ਇਸ ਦੌਰਾਨ ਅੰਗੀਠੀ ਦਾ ਧੂਆਂ ਚੜਨ ਕਾਰਨ ਬੱਚਿਆਂ ਸਣੇ ਮਾਤਾ ਪਿਤਾ ਦੀ ਮੌਤ ਹੋ ਗਈ।

ਦਮ ਘੁੱਟਣ ਕਾਰਨ ਹੋਈ ਮੌਤ

ਮ੍ਰਿਤਕਾ ਦੀ ਪਛਾਣ ਨਵਾਬ ਕੁਮਾਰ, ਉਸਦੀ ਪਤਨੀ ਤੇ ਬੇਟੀ ਰੁਕਾਇਆ ਜਿਸਦੀ ਉਮਰ 4 ਸਾਲ ਹੈ ਤੇ ਨਾਲ ਹੀ ਉਨ੍ਹਾਂ ਦਾ ਬੇਟਾ ਜਿਸ ਦਾ ਨਾਮ ਅਰਮਾਨ ਕੁਮਾਰ ਹੈ ਅਤੇ ਉਸ ਦੀ ਉਮਰ 2 ਸਾਲ ਹੈ।

ਬਿਹਾਰ ਦਾ ਰਹਿਣ ਵਾਲਾ ਸੀ ਪਰਿਵਾਰ

ਫਿਲਹਾਲ ਮੌਕੇ ’ਤੇ ਪਹੁੰਚੀ ਕੋਤਵਾਲੀ ਥਾਣਾ ਦੀ ਪੁਲਿਸ ਨੇ ਮ੍ਰਿਤਕ ਪਰਿਵਾਰ ਦੀ ਡੈੱਡ ਬਾਡੀ ਨੂੰ ਪਟਿਆਲਾ ਦੇ ਮੋਰਚੇ ਘਰ ਵਿਖੇ ਰਖਵਾ ਦਿੱਤੀ ਹੈ, ਜਿੱਥੇ ਉਹਨਾਂ ਦਾ ਸਵੇਰ ਚੜਦੇ ਹੀ ਪੋਸਟਮਾਰਟਮ ਹੋਵੇਗਾ। ਮ੍ਰਿਤਕ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਪਟਿਆਲਾ ਦੇ ਵਿੱਚ ਜੈ ਦੁਰਗਾ ਕੰਪਨੀ ਚ ਕੰਮ ਕਰਦਾ ਸੀ।

 

LEAVE A REPLY

Please enter your comment!
Please enter your name here