ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਰਾਜਪਾਲ ਸਨ ਸਰੋਜਨੀ ਨਾਇਡੂ, ਜਾਣੋ ਉਨ੍ਹਾਂ ਦੇ ਜੀਵਨ ਬਾਰੇ

0
100166
ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਰਾਜਪਾਲ ਸਨ ਸਰੋਜਨੀ ਨਾਇਡੂ, ਜਾਣੋ ਉਨ੍ਹਾਂ ਦੇ ਜੀਵਨ ਬਾਰੇ

Sarojini Naidu Birth Anniversary: ਅੱਜ ਭਾਰਤ ‘ਚ ਨਾਈਟਿੰਗੇਲ ਸਰੋਜਨੀ ਨਾਇਡੂ ਦਾ ਜਨਮ ਦਿਨ ਮੰਨਿਆ ਜਾ ਰਿਹਾ ਹੈ। ਕਿਉਂਕਿ ਉਨ੍ਹਾਂ ਦਾ ਜਨਮ 13 ਫਰਵਰੀ 1879 ਨੂੰ ਹੈਦਰਾਬਾਦ ‘ਚ ਹੋਇਆ ਸੀ ਅਤੇ ਉਹ ਆਜ਼ਾਦ ਭਾਰਤ ਦੀ ਪਹਿਲੀ ਔਰਤ ਸੀ, ਜਿਸ ਨੂੰ ਕਿਸੇ ਰਾਜ ਦੀ ਰਾਜਪਾਲ ਬਣਾਇਆ ਗਿਆ ਸੀ। ਉਹ 1947 ਤੋਂ 1949 ਤੱਕ ਉੱਤਰ ਪ੍ਰਦੇਸ਼ ਦੀ ਰਾਜਪਾਲ ਰਹੀ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਵੀ ਸੀ।

ਦੇਸ਼ ਦੀ ਮਹਾਨ ਕਵੀ, ਸੁਤੰਤਰਤਾ ਸੈਨਾਨੀ ਅਤੇ ਗੀਤਕਾਰ ਸਰੋਜਨੀ ਨਾਇਡੂ ਨੇ ਭਾਰਤ ਦੀ ਆਜ਼ਾਦੀ ਲਈ ਵੱਖ-ਵੱਖ ਅੰਦੋਲਨਾਂ ‘ਚ ਹਿੱਸਾ ਲੈਣ ਤੋਂ ਇਲਾਵਾ ਸਮਾਜ ‘ਚ ਔਰਤਾਂ ਦੇ ਅਧਿਕਾਰਾਂ ਲਈ ਵੀ ਲੜਾਈ ਲੜੀ। ਉਨ੍ਹਾਂ ਸਮਾਜ ‘ਚ ਫੈਲੀਆਂ ਬੁਰਾਈਆਂ ਪ੍ਰਤੀ ਔਰਤਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਆਮ ਔਰਤਾਂ ਨੂੰ ਵੀ ਆਜ਼ਾਦੀ ਦੀ ਲਹਿਰ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੇ ਜਨਮ ਦਿਨ 13 ਫਰਵਰੀ ਨੂੰ ਕੌਮੀ ਮਹਿਲਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ।

ਸਰੋਜਨੀ ਨਾਇਡੂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

  • ਨਾਇਡੂ ਪੜ੍ਹਾਈ ‘ਚ ਬਹੁਤ ਹੁਸ਼ਿਆਰ ਸੀ ਅਤੇ ਉਨ੍ਹਾਂ ਨੇ ਮਦਰਾਸ ਯੂਨੀਵਰਸਿਟੀ ਤੋਂ ਮੈਟ੍ਰਿਕ ਦੀ ਪ੍ਰੀਖਿਆ ‘ਚ ਟਾਪ ਕੀਤਾ ਸੀ।
  • ਉਹ ਛੋਟੀ ਉਮਰ ‘ਚ ਹੀ ਉੱਚ ਸਿੱਖਿਆ ਲਈ ਇੰਗਲੈਂਡ ਚਲੀ ਗਈ। ਉੱਥੇ ਉਨ੍ਹਾਂ ਨੇ ਕਿੰਗਜ਼ ਕਾਲਜ, ਲੰਡਨ ਅਤੇ ਗਿਰਟਨ ਕਾਲਜ ‘ਚ ਪੜ੍ਹਾਈ ਕੀਤੀ। ਉਨ੍ਹਾਂ ਦਾ ਵਿਆਹ 19 ਸਾਲ ਦੀ ਉਮਰ ‘ਚ ਡਾਕਟਰ ਗੋਵਿੰਦ ਰਾਜਾਲੂ ਨਾਇਡੂ ਨਾਲ ਹੋਇਆ ਸੀ। ਨਾਇਡੂ ਨੂੰ ਬਚਪਨ ਤੋਂ ਹੀ ਕਵਿਤਾ ‘ਚ ਬਹੁਤ ਰੁਚੀ ਸੀ।
  • ਸਰੋਜਨੀ ਨਾਇਡੂ ਨੇ 1915 ਤੋਂ 1918 ਤੱਕ ਭਾਰਤ ਦੇ ਸੁਤੰਤਰਤਾ ਅੰਦੋਲਨਾਂ ‘ਚ ਸਰਗਰਮ ਹਿੱਸਾ ਲਿਆ। ਉਹ ਵਿਸ਼ੇਸ਼ ਤੌਰ ‘ਤੇ ਗੋਪਾਲ ਕ੍ਰਿਸ਼ਨ ਗੋਖਲੇ, ਰਬਿੰਦਰ ਨਾਥ ਟੈਗੋਰ, ਐਨੀ ਬੇਸੈਂਟ, ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨਾਲ ਜੁੜੀ ਹੋਈ ਸੀ।
  • 1925 ‘ਚ ਉਸਨੇ ਦੱਖਣੀ ਅਫਰੀਕਾ ‘ਚ ਈਸਟ ਅਫਰੀਕਨ ਇੰਡੀਅਨ ਕਾਂਗਰਸ ਦੀ ਪ੍ਰਧਾਨਗੀ ਕੀਤੀ ਅਤੇ ਬ੍ਰਿਟਿਸ਼ ਸਰਕਾਰ ਵੱਲੋਂ ਕੇਸਰ-ਏ-ਹਿੰਦ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਮੈਡਲ ਉਸ ਨੂੰ ਭਾਰਤ ‘ਚ ਪਲੇਗ ਮਹਾਂਮਾਰੀ ਦੌਰਾਨ ਕੀਤੇ ਗਏ ਕੰਮ ਲਈ ਦਿੱਤਾ ਗਿਆ ਸੀ
  • ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ 1908 ‘ਚ ਮਿਲਿਆ ‘ਕੇਸਰ-ਏ-ਹਿੰਦ’ ਪੁਰਸਕਾਰ ਵਾਪਸ ਕਰ ਦਿੱਤਾ।
  • ਗੋਲਡਨ ਥਰੈਸ਼ਹੋਲਡ ਉਸਦਾ ਪਹਿਲਾ ਕਾਵਿ ਸੰਗ੍ਰਹਿ ਸੀ। ਉਸਦੇ ਦੂਜੇ ਅਤੇ ਤੀਜੇ ਕਾਵਿ ਸੰਗ੍ਰਹਿ ਬਰਡ ਆਫ਼ ਟਾਈਮ ਅਤੇ ਬ੍ਰੋਕਨ ਵਿੰਗ ਨੇ ਉਸਨੂੰ ਇੱਕ ਮਸ਼ਹੂਰ ਕਵੀ ਬਣਾਇਆ।
  • 2 ਮਾਰਚ 1949 ਨੂੰ ਲਖਨਊ, ਉੱਤਰ ਪ੍ਰਦੇਸ਼ ‘ਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here