‘ਆਪ’ ਨੇ ਫਗਵਾੜਾ ਨਗਰ ਨਿਗਮ ਚੋਣਾਂ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਫਗਵਾੜਾ ਦੇ ਵਿਕਾਸ ਲਈ 5 ਵੱਡੀਆਂ ਗਾਰੰਟੀਆਂ ਦਾ ਐਲਾਨ ਕਰਦਿਆਂ ਭਰੋਸਾ ਦਿੱਤਾ ਕਿ ਨਗਰ ਨਿਗਮ ਵਿਚ ਪਾਰਟੀ ਦੇ ਸੱਤਾ ਵਿਚ ਆਉਣ ‘ਤੇ ਇਨ੍ਹਾਂ ਵਾਅਦਿਆਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ।
ਅਮਨ ਅਰੋੜਾ ਨੇ ਨਗਰ ਨਿਗਮ ਚੋਣਾਂ ਲਈ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਫਗਵਾੜਾ ਦਾ ਦੌਰਾ ਕੀਤਾ। ਪਾਰਟੀ ਆਗੂਆਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਫਗਵਾੜਾ ਦੇ ਲੋਕਾਂ ਲਈ ਪੰਜ ਗਾਰੰਟੀਆਂ ਦਾ ਖੁਲਾਸਾ ਕੀਤਾ। ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੇ ਸੀਨੀਅਰ ਆਗੂ, ਅਧਿਕਾਰੀ ਅਤੇ ਕਈ ਕੌਂਸਲਰ ਉਮੀਦਵਾਰ ਹਾਜ਼ਰ ਸਨ।
ਫਗਵਾੜਾ ਲਈ ‘ਆਪ’ ਦੀਆਂ ਪੰਜ ਗਰੰਟੀਆਂ:
ਚਾਰਜਿੰਗ ਸਟੇਸ਼ਨਾਂ ਵਾਲੀਆਂ 50 ਇਲੈਕਟ੍ਰਿਕ ਬੱਸਾਂ, ਬਾਬਾ ਗੜ੍ਹੀਆ ਸਟੇਡੀਅਮ ਨੂੰ ਰਾਜ ਪੱਧਰੀ ਦਰਜਾ ਦਿੱਤਾ ਜਾਵੇਗਾ, ਗੁਰਦੁਆਰਾ ਸੁਖਚੈਨ ਰੋਡ ਨੂੰ ਵਿਰਾਸਤੀ ਰੂਟ ਐਲਾਨਿਆ ਜਾਵੇਗਾ, ਆਰ.ਐੱਸ.ਐੱਸ. ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ 50 ਕਰੋੜ ਦਾ STP ਪਲਾਂਟ, ਮਾਰਕੀਟ ਰੋਡ ਦਾ ਪਾਰਦਰਸ਼ੀ ਅਤੇ ਕਾਨੂੰਨੀ ਵਪਾਰੀਕਰਨ।
ਅਮਨ ਅਰੋੜਾ ਨੇ ਇਨ੍ਹਾਂ ਗਰੰਟੀਆਂ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ‘ਆਪ’ ਆਗੂਆਂ ਨੇ ਹਰ ਸ਼ਹਿਰ ਦੇ ਮੁੱਦਿਆਂ ‘ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਹੈ |