ਆਮ ਆਦਮੀ ਪਾਰਟੀ ਪੰਜਾਬ ਨੇ ਸ਼ਨੀਵਾਰ ਨੂੰ 25 ਬੁਲਾਰਿਆਂ ਦੀ ਨਿਯੁਕਤੀ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਚਾਰ ਸੀਨੀਅਰ ਬੁਲਾਰੇ ਵੀ ਸ਼ਾਮਲ ਹਨ। ‘ਆਪ’ ਆਗੂ ਨੀਲ ਗਰਗ ਅਤੇ ਪਵਨ ਕੁਮਾਰ ਟੀਨੂੰ ਸਮੇਤ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਲਵਿੰਦਰ ਸਿੰਘ ਕੰਗ ਨੂੰ ਪੰਜਾਬ ‘ਚ ਪਾਰਟੀ ਦੇ ਸੀਨੀਅਰ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਹੈ।
ਬੁਲਾਰਿਆਂ ਦੀ ਸੂਚੀ ਵਿੱਚ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਜੀਵਨਜੋਤ ਕੌਰ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਗੈਰੀ ਵੜਿੰਗ, ਮਨਜਿੰਦਰ ਸਿੰਘ ਲਾਲਪੁਰਾ, ਅਜੀਤਪਾਲ ਸਿੰਘ ਕੋਹਲੀ, ਦਿਨੇਸ਼ ਚੱਡਾ, ਨਰਿੰਦਰ ਕੌਰ ਭਾਰਜ, ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਅਮਨਦੀਪ ਕੌਰ ਦੇ ਨਾਂ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ‘ਆਪ’ ਆਗੂ ਜਗਤਾਰ ਸੰਘੇੜਾ, ਸੰਨੀ ਆਹਲੂਵਾਲੀਆ, ਸ਼ਮਿੰਦਰ ਸਿੰਘ ਖਿੰਡਾ, ਰਣਜੋਧ ਸਿੰਘ ਹਡਾਣਾ, ਗੋਵਿੰਦਰ ਮਿੱਤਲ, ਹਰਸਿਮਰਨ ਸਿੰਘ ਭੁਲੱਥ, ਸਾਕਿਬ ਅਲੀ ਰਾਜਾ, ਸ਼ਸ਼ੀਵੀਰ ਸ਼ਰਮਾ, ਹਰਜੀ ਮਾਨ, ਬਿਕਰਮਜੀਤ ਪਾਸੀ, ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਵੀ ਬੁਲਾਰੇ ਨਿਯੁਕਤ ਕੀਤਾ ਗਿਆ ਹੈ।