ਸੁਖਵਿੰਦਰ ਪਾਲ ਸੋਢੀ ਅਤੇ ਊਸ਼ਾ ਸਿੰਘ ਨੇ ਐਤਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਕਲੱਬ ਦੇ ਵਿਹੜੇ ਵਿੱਚ ਕਰਵਾਈ ਅੰਤਰ-ਮੀਡੀਆ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਂ ਕੀਤਾ। ਸੁਖਵਿੰਦਰ ਪਾਲ ਸੋਢੀ ਨੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਸੁਰਿੰਦਰ ਸਿੰਘ ਰਾਵਲ ਨੂੰ 11-9, 12-14, 11-6, 11-6 ਨਾਲ ਹਰਾ ਕੇ ਜਿੱਤ ਦਰਜ ਕੀਤੀ।
ਮਹਿਲਾ ਫਾਈਨਲ ਵਿੱਚ ਊਸ਼ਾ ਸਿੰਘ ਨੇ ਰਿਚਾ ਸਹਿਗਲ ਨੂੰ ਸਿੱਧੇ ਸੈੱਟਾਂ ਵਿੱਚ 11-7, 11-9 ਨਾਲ ਹਰਾਇਆ।
ਸੰਜੇ ਬੰਬਰੂ ਨੇ 55 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਦੇ ਫਾਈਨਲ ਵਿੱਚ ਰਾਜ ਰਿਸ਼ੀ ਨੂੰ 11-6, 11-7, 9-11, 11-6 ਨਾਲ ਹਰਾਇਆ।
ਪੁਰਸ਼ਾਂ ਦੇ ਡਬਲਜ਼ ਮੁਕਾਬਲੇ ਵਿੱਚ ਸੌਰਭ ਦੁੱਗਲ ਅਤੇ ਸੁਰਿੰਦਰ ਸਿੰਘ ਰਾਵਲ ਦੀ ਟੀਮ ਨੇ ਸੋਨ ਤਮਗਾ ਜਿੱਤਿਆ, ਜਦਕਿ ਕੁਨਾਲ ਚੌਹਾਨ ਅਤੇ ਨਵੀਨ ਤਿਆਗੀ ਦੀ ਜੋੜੀ ਨੇ ਚਾਂਦੀ ਅਤੇ ਸੁਖਵਿੰਦਰ ਪਾਲ ਸੋਢੀ-ਉਮੇਸ਼ ਘੇੜਾ ਦੀ ਜੋੜੀ ਨੇ ਕਾਂਸੀ ਦਾ ਤਗਮਾ ਜਿੱਤਿਆ।
ਮਿਕਸਡ ਡਬਲਜ਼ ਵਿੱਚ ਊਸ਼ਾ ਸਿੰਘ ਅਤੇ ਦਿਨੇਸ਼ ਦੀ ਜੋੜੀ ਨੇ ਸੋਨ ਤਗ਼ਮਾ ਜਿੱਤਿਆ ਜਦੋਂਕਿ ਰਿਚਾ ਸਹਿਗਲ ਅਤੇ ਰਜਿੰਦਰ ਨਗਰਕੋਟੀ ਦੀ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਦੋ-ਰੋਜ਼ਾ ਮੀਟਿੰਗ ਵਿੱਚ ਵੱਖ-ਵੱਖ ਪ੍ਰਕਾਸ਼ਨਾਂ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਲਗਭਗ 30 ਪੱਤਰਕਾਰਾਂ ਨੇ ਭਾਗ ਲਿਆ।