ਕੰਗਨਾ ਰਣੌਤ ‘ਤੇ ਸੁਪ੍ਰੀਆ ਦੀ ਵਿਵਾਦਿਤ ਟਿੱਪਣੀ ਕਾਂਗਰਸੀ ਆਗੂ ਸੁਪਰੀਆ ਸ਼੍ਰੀਨੇਤ ਦੀ ਭਾਜਪਾ ਆਗੂ ਕੰਗਨਾ ਰਣੌਤ ਨੂੰ ਲੈ ਕੇ ਇੱਕ ਵਿਵਾਦਤ ਟਿੱਪਣੀ ਸਾਹਮਣੇ ਆਈ ਹੈ, ਜਿਸ ਨਾਲ ਭਾਜਪਾ (BJP) ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਹਾਲਾਂਕਿ ਟਿੱਪਣੀ ਤੋਂ ਬਾਅਦ ਕਾਂਗਰਸੀ ਆਗੂ ਨੇ ਇਸ ‘ਤੇ ਸਫ਼ਾਈ ਦਿੱਤੀ ਹੈ ਅਤੇ ਇਸ ਪੈਰੋਡੀ ਅਕਾਊਂਟ ਤੋਂ ਲਿਖਿਆ ਹੋਇਆ ਦੱਸਿਆ ਹੈ।
ਉਧਰ, ਕੰਗਨਾ ਰਣੌਤ ਨੇ ਵੀ ਇਸ ਸਬੰਧੀ ਸੁਪਰੀਆ ਨੂੰ ਟਵਿੱਟਰ ਐਕਸ ਅਕਾਊਂਟ ‘ਤੇ ਜਵਾਬ ਦਿੱਤਾ ਹੈ। ਭਾਜਪਾ ਵੱਲੋਂ ਇਸ ਸਬੰਧੀ ਇੱਕ ਸ਼ਿਕਾਇਤ ਕੌਮੀ ਮਹਿਲਾ ਕਮਿਸ਼ਨ (NCW) ਨੂੰ ਵੀ ਦਿੱਤੀ ਗਈ ਹੈ।