ਕਿਸਾਨਾਂ ਦੀ ਪ੍ਰਸ਼ਾਸਨ ਨਾਲ ਬਣੀ ਸਹਿਮਤੀ, ਰਾਹ ਖੋਲ੍ਹਣ ਦਾ ਐਲਾਨ, ਜਾਣੋ ਸਰਵਣ ਸਿੰਘ ਪੰਧਰ ਨੇ ਕੀ ਕਿਹਾ

0
284
ਕਿਸਾਨਾਂ ਦੀ ਪ੍ਰਸ਼ਾਸਨ ਨਾਲ ਬਣੀ ਸਹਿਮਤੀ, ਰਾਹ ਖੋਲ੍ਹਣ ਦਾ ਐਲਾਨ, ਜਾਣੋ ਸਰਵਣ ਸਿੰਘ ਪੰਧਰ ਨੇ ਕੀ ਕਿਹਾ
Spread the love

ਕਿਸਾਨ ਰੇਲ ਰੋਕੋ ਅੰਦੋਲਨ: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਦੇਵੀਦਾਸਪੁਰਾ ‘ਚ ਰੇਲਵੇ ਟਰੈਕ ਰੋਕਣ ਨੂੰ ਟਾਲ ਦਿੱਤਾ ਗਿਆ ਹੈ। ਇਹ ਫੈਸਲਾ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਉਪਰੰਤ ਮੰਗਾਂ ‘ਤੇ ਸਹਿਮਤੀ ਬਣਨ ਪਿੱਛੋਂ ਲਿਆ ਗਿਆ। ਕਿਸਾਨਾਂ ਦੀ ਬੁੱਧਵਾਰ ਪ੍ਰਸ਼ਾਸਨ ਨਾਲ ਮੰਗਾਂ ਨੂੰ ਲੈ ਕੇ 2 ਘੰਟੇ ਤੱਕ ਮੀਟਿੰਗ ਹੋਈ, ਜਿਸ ਪਿੱਛੋਂ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰਨ ਦਾ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਰਾਹ ਖ਼ਾਲੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਸਿਰਫ਼ 3 ਅਕਤੂਬਰ ਨੂੰ 2 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਕੁਝ ਮੰਗ ‘ਤੇ ਸਹਿਮਤੀ ਬਣੀ ਹੈ, ਜਿਸ ਪਿੱਛੋਂ ਇਸ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ 32 ਜ਼ਖਮੀ ਕਿਸਾਨਾਂ ਵਿੱਚੋਂ 23 ਕਿਸਾਨਾਂ ਦਾ ਮੁਆਵਜ਼ਾਂ ਮਿਲੇਗਾ। ਕਿਸਾਨਾਂ ਦੇ ਪੈਂਡਿੰਗ ਕੇਸਾਂ ‘ਤੇ ਵੀ ਗੱਲਬਾਤ ਹੋਈ ਹੈ।

ਮੀਟਿੰਗ ਮਗਰੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕਿਸਾਨਾਂ ਦੇ ਬਕਾਇਆ ਕੇਸਾਂ ‘ਤੇ 5-5 ਲੱਖ ਰੁਪਏ ਦਾ ਮੁਆਵਜ਼ਾ ਬੀਤੀ ਰਾਤ ਹੀ ਉਨ੍ਹਾਂ ਨੂੰ ਦਿੱਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ 3 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਸੀ ਮਿਲੇ, ਉਹ ਵੀ ਦੇਣ ਦੀ ਸਹਿਮਤੀ ਬਣ ਗਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹੁਣ 3 ਅਕਤੂਬਰ ਨੂੰ ਦੇਸ਼ ਭਰ ‘ਚ 2 ਘੰਟਿਆਂ ਵਾਸਤੇ ਰੇਲ ਜਾਮ ਕੀਤੀਆਂ ਜਾਣਗੀਆਂ।

 

LEAVE A REPLY

Please enter your comment!
Please enter your name here