ਕੀ ਅੱਜ ਅਦਾਲਤ ’ਚ ਪੇਸ਼ ਹੋਣਗੇ Singer Gippy Grewal; ਪਹਿਲਾਂ ਕਈ ਵਾਰ ਭੇਜਿਆ ਜਾ ਚੁੱਕਿਆ ਹੈ ਸੰਮਨ, ਜਾਣੋ ਮਾਮਲਾ

0
79
ਕੀ ਅੱਜ ਅਦਾਲਤ ’ਚ ਪੇਸ਼ ਹੋਣਗੇ Singer Gippy Grewal; ਪਹਿਲਾਂ ਕਈ ਵਾਰ ਭੇਜਿਆ ਜਾ ਚੁੱਕਿਆ ਹੈ ਸੰਮਨ, ਜਾਣੋ ਮਾਮਲਾ
Spread the love

ਗਾਇਕ ਗਿੱਪੀ ਗਰੇਵਾਲ: ਮੁਹਾਲੀ ਜ਼ਿਲ੍ਹੇ ਦੀ ਅਦਾਲਤ ਨੇ ਗਾਇਕ ਅਤੇ ਕਲਾਕਾਰ ਗਿੱਪੀ ਗਰੇਵਾਲ ਨੂੰ ਅੱਜ 20 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਵਰੰਟ ਜਾਰੀ ਕੀਤੇ ਸਨ ਇਹ ਵਰੰਟ ਉਸ ਵੱਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ 2018 ਵਿੱਚ ਮੈਸੇਜ ਰਾਹੀਂ ਮਿਲੀ ਧਮਕੀ ਦੇ ਸਬੰਧ ਵਿੱਚ ਗਵਾਹੀ ਦੇਣ ਲਈ ਭੇਜਿਆ ਗਿਆ ਸੀ। ਇਸ ਮਾਮਲੇ ਵਿੱਚ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਮੁਹਾਲੀ ਅਦਾਲਤ ਨੇ ਗਾਇਕ ਗਿੱਪੀ ਗਰੇਵਾਲ ਨੂੰ 24 ਜੁਲਾਈ ਨੂੰ ਅਗਲੀ ਪੇਸ਼ੀ ‘ਤੇ ਹਾਜ਼ਰ ਹੋਣ ਅਤੇ 5,000 ਰੁਪਏ ਦਾ ਜ਼ਮਾਨਤੀ ਬਾਂਡ ਭਰਨ ਲਈ ਕਿਹਾ ਗਿਆ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 20 ਅਗਸਤ ਯਾਨੀ ਅੱਜ ਹੈ। ਦੇਖਣਾ ਹੋਵੇਗਾ ਕਿ ਅੱਜ ਗਿੱਪੀ ਗਰੇਵਾਲ ਨੇ ਅਦਾਲਤ ‘ਚ ਗਵਾਹੀ ਦੇਣ ਲਈ ਆਉਦੇ ਨੇ ਜਾਂ ਨਹੀਂ।

ਜਾਣੋ ਪੂਰਾ ਮਾਮਲਾ

ਦੱਸ ਦਈਏ ਕਿ 31 ਮਈ, 2018 ਨੂੰ, ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਉਸਦੇ ਵਟਸਐਪ ‘ਤੇ ਵੌਇਸ ਅਤੇ ਟੈਕਸਟ ਸੁਨੇਹੇ ਪ੍ਰਾਪਤ ਹੋਏ। ਇਸ ਮੈਸੇਜ ਵਿੱਚ ਉਸਨੂੰ ਇੱਕ ਨੰਬਰ ਦਿੱਤਾ ਗਿਆ ਸੀ ਤੇ ਇਸ ਨੰਬਰ ‘ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ। ਇਸ ਵਿੱਚ ਲਿਖਿਆ ਗਿਆ ਸੀ ਕਿ ਇਹ ਮੈਸੇਜ ਜਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਹੈ। ਤੁਸੀਂ ਗੱਲ ਕਰੋ ਨਹੀਂ ਤਾਂ ਤੁਹਾਡੀ ਹਾਲਤ ਪਰਮੀਸ਼ ਵਰਮਾ ਅਤੇ ਚਮਕੀਲਾ ਵਰਗੀ ਹੋ ਜਾਵੇਗੀ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ।

ਮੁਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ, ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਹਨ।ਦੱਸ ਦਈਏ ਕਿ ਜਦੋਂ ਉਨ੍ਹਾਂ ਨੂੰ ਇਹ ਧਮਕੀ ਮਿਲੀ ਸੀ ਤਾਂ ਉਹ ਆਪਣੀ ਫਿਲਮ ਕੈਰੀ ਆਨ ਜੱਟਾ 2 ਦੇ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸੀ।

ਜਾਣਕਾਰੀ ਮੁਤਾਬਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਕੈਨੇਡਾ ‘ਚ ਹਨ। ਇਸ ਕਾਰਨ ਉਹ ਅਦਾਲਤ ਦੇ ਸੰਮਨ ਹਾਸਲ ਨਹੀਂ ਕਰ ਪਾ ਰਹੇ ਹਨ। ਪਰ ਕਿਉਂਕਿ ਇਸ ਮਾਮਲੇ ਵਿੱਚ ਗਿੱਪੀ ਗਰੇਵਾਲ ਮੁੱਖ ਸ਼ਿਕਾਇਤਕਰਤਾ ਹੈ, ਇਸ ਲਈ ਉਨ੍ਹਾਂ ਦੀ ਗਵਾਹੀ ਜ਼ਰੂਰੀ ਹੈ। ਇਸ ਲਈ ਅਦਾਲਤ ਵੱਲੋਂ ਅੱਜ ਮੁੜ ਸੰਮਨ ਭੇਜੇ ਗਏ ਹਨ। ਇਸ ਤੋਂ ਇਲਾਵਾ ਪਿਛਲੀ ਪੇਸ਼ੀ ’ਤੇ ਪੰਜਾਬ ਪੁਲਿਸ ਦੇ ਡੀਐਸਪੀ ਰੁਪਿੰਦਰ ਸਿੰਘ ਸੋਹੀ ਨੂੰ ਵੀ ਸੰਮਨ ਭੇਜੇ ਗਏ ਸਨ। ਪਰ ਉਹ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ।

ਇਸ ਦੇ ਨਾਲ ਹੀ ਮੁਹਾਲੀ ਦੇ ਐਸਐਸਪੀ ਰਾਹੀਂ ਇਸ ਕੇਸ ਦੇ ਮੁਲਜ਼ਮ ਦਿਲਪ੍ਰੀਤ ਸਿੰਘ ਬਾਬਾ ਨੂੰ ਵੀ ਜੇਲ੍ਹ ਪ੍ਰਸ਼ਾਸਨ ਕੋਲ ਤਲਬ ਕੀਤਾ ਗਿਆ। ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ।

 

 

LEAVE A REPLY

Please enter your comment!
Please enter your name here