ਦੱਸ ਦਈਏ ਕਿ ਕੇਰਲ ਦੇ ਦੇਵਸਵਮ ਓਮ ਮੰਤਰੀ ਕੇ. ਰਾਧਾਕ੍ਰਿਸ਼ਨਨ ਨੂੰ ਪੁਜਾਰੀਆਂ ਨੇ ਮੰਦਰ ਵਿਚ ਮੁੱਖ ਦੀਵਾ ਜਗਾਉਣ ਤੋਂ ਰੋਕ ਦਿੱਤਾ ਕਿਉਂਕਿ ਉਹ ਦਲਿਤ ਭਾਈਚਾਰੇ ਤੋਂ ਹੈ। ਘਟਨਾ ‘ਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਮੰਦਰ ਦੇ ਦੋ ਪੁਜਾਰੀਆਂ ਨੇ ਉਨ੍ਹਾਂ ਨੂੰ ਉਹ ਮੁੱਖ ਦੀਵਾ ਦੇਣ ਤੋਂ ਇਨਕਾਰ ਕਰ ਦਿੱਤਾ ਜੋ ਉਹ ਉਦਘਾਟਨ ਮੌਕੇ ਮੁੱਖ ਦੀਵਾ ਜਗਾਉਣ ਲਈ ਲੈ ਕੇ ਆਏ ਸਨ।ਮੰਤਰੀ ਨੇ ਦੋਸ਼ ਲਾਇਆ ਕਿ ਇਸ ਦੀ ਬਜਾਏ ਉਨ੍ਹਾਂ ਨੇ ਖੁਦ ਮੁੱਖ ਦੀਵਾ ਜਗਾਇਆ ।
ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਦੀ ਕੇਂਦਰੀ ਕਮੇਟੀ ਦੇ ਮੈਂਬਰ ਰਾਧਾਕ੍ਰਿਸ਼ਨਨ ਨੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਸੀ। ਉਨ੍ਹਾਂ ਕਿਹਾ, ਮੈਂ ਸੋਚਿਆ ਕਿ ਇਹ ਪਰੰਪਰਾ ਦਾ ਹਿੱਸਾ ਹੈ ਅਤੇ ਇਸ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਹਾਲਾਂਕਿ ਮੰਤਰੀ ਨੇ ਮੰਦਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ, ਨਿਊਜ਼ ਚੈਨਲਾਂ ਨੇ ਕੰਨੂਰ ਜ਼ਿਲੇ ਦੇ ਪਯਾਨੂਰ ਵਿੱਚ ਇੱਕ ਮੰਦਰ ਵਿੱਚ ਨਾਦਪੰਡਾਲ ਦੇ ਹਾਲ ਹੀ ਵਿੱਚ ਉਦਘਾਟਨ ਦੇ ਵਿਜ਼ੂਅਲ ਪ੍ਰਸਾਰਿਤ ਕੀਤੇ, ਜਿਸ ਵਿੱਚ ਮੰਤਰੀ ਨੇ ਸ਼ਿਰਕਤ ਕੀਤੀ ਸੀ।