ਕੈਂਪਸ ‘ਚ ਨਸ਼ਾ ਸਪਲਾਈ ਕਰਨ ਵਾਲਾ MBA ਵਿਦਿਆਰਥੀ ਕਾਬੂ

0
90020
ਕੈਂਪਸ 'ਚ ਨਸ਼ਾ ਸਪਲਾਈ ਕਰਨ ਵਾਲਾ MBA ਵਿਦਿਆਰਥੀ ਕਾਬੂ

 

ਚੰਡੀਗੜ੍ਹ: ਅਪਰਾਧ ਸ਼ਾਖਾ ਨੇ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਅਤੇ ਹੋਰ ਕਾਲਜਾਂ ਵਿਚ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਐਮਬੀਏ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ।

ਮੁਲਜ਼ਮ ਦੀ ਪਛਾਣ ਸੈਕਟਰ-51 ਚੰਡੀਗੜ੍ਹ ਦੇ 23 ਸਾਲਾ ਤਨੁਜ ਗਰਗ ਵਜੋਂ ਹੋਈ ਹੈ। ਪੁਲਿਸ ਅਨੁਸਾਰ ਤਨੁਜ, ਜੋ ਕਿ ਐਮਬੀਏ ਪਹਿਲੇ ਸਾਲ ਦਾ ਵਿਦਿਆਰਥੀ ਹੈ, ਕੈਂਪਸ ਵਿੱਚ ਨਵੇਂ ਵਿਦਿਆਰਥੀਆਂ ਨਾਲ ਦੋਸਤੀ ਕਰਦਾ ਸੀ ਅਤੇ ਉਨ੍ਹਾਂ ਨੂੰ ਨਸ਼ਿਆਂ ਵਿੱਚ ਫਸਾਉਂਦਾ ਸੀ। ਉਸ ਨੂੰ ਸੈਕਟਰ-51 ਦੀ ਗਰੀਨ ਬੈਲਟ ਤੋਂ ਗਸ਼ਤ ਕਰ ਰਹੀ ਟੀਮ ਨੇ ਕਾਬੂ ਕੀਤਾ। ਪੁਲੀਸ ਅਨੁਸਾਰ ਉਨ੍ਹਾਂ ਨੇ 23 ਸਾਲਾ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਉਸ ਕੋਲੋਂ 110 ਗ੍ਰਾਮ ਚਰਸ ਬਰਾਮਦ ਕੀਤੀ।

ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਆਪਣੇ ਢੰਗ-ਤਰੀਕੇ ਦਾ ਖੁਲਾਸਾ ਕੀਤਾ ਅਤੇ ਕੁਝ ਹੋਰ ਤਸਕਰਾਂ ਦੇ ਨਾਵਾਂ ਦਾ ਵੀ ਖੁਲਾਸਾ ਕੀਤਾ ਜੋ ਵਿਦਿਆਰਥੀਆਂ ਨੂੰ ਨਸ਼ਾ ਵੇਚਦੇ ਸਨ। ਸੈਕਟਰ 49 ਦੇ ਥਾਣੇ ਵਿੱਚ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

 

LEAVE A REPLY

Please enter your comment!
Please enter your name here