ਕੈਨੇਡਾ ‘ਚ ਹਰਦੀਪ ਨਿੱਝਰ ਦੇ ਕਰੀਬੀ ਦੇ ਘਰ ‘ਤੇ ਫਾਇਰਿੰਗ

0
100113
ਕੈਨੇਡਾ 'ਚ ਹਰਦੀਪ ਨਿੱਝਰ ਦੇ ਕਰੀਬੀ ਦੇ ਘਰ 'ਤੇ ਫਾਇਰਿੰਗ

Canada: ਕੈਨੇਡਾ ਦੇ ਸ਼ਹਿਰ ਬੀਸੀ ਦੇ ਸਰੀ ‘ਚ ਹਰਦੀਪ ਸਿੰਘ ਨਿੱਝਰ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ‘ਤੇ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਹਨ। ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਨਿੱਝਰ ਦੇ ਕਰੀਬੀ ਸਿਮਰਨਜੀਤ ਸਿੰਘ ਦੇ ਘਰ ‘ਤੇ ਕਰੀਬ 20 ਰਾਉਂਡ ਫਾਇਰ ਕੀਤੇ ਗਏ। ਗੋਲੀ ਲੱਗਣ ਕਾਰਨ ਘਰ ਦੇ ਬਾਹਰ ਖੜ੍ਹੀ ਕਾਰ ਨੁਕਸਾਨੀ ਗਈ। ਕਈ ਗੋਲੀਆਂ ਘਰ ਦੀ ਕੰਧ ‘ਤੇ ਲੱਗੀਆਂ। ਕੈਨੇਡੀਅਨ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਘਟਨਾ ਸਰੀ, ਬੀਸੀ ਵਿੱਚ 154 ਸਟਰੀਟ ਦੇ 2800 ਬਲਾਕ ਨੇੜੇ ਵਾਪਰੀ। ਗੋਲੀਬਾਰੀ ਵੀਰਵਾਰ ਰਾਤ ਕਰੀਬ 1:20 ਵਜੇ ਹੋਈ। ਇਹ ਘਰ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਰੀਬੀ ਸਿਮਰਨਜੀਤ ਸਿੰਘ ਦਾ ਹੈ। ਪੁਲਿਸ ਇਲਾਕੇ ਦੇ ਗੁਆਂਢੀਆਂ ਅਤੇ ਗਵਾਹਾਂ ਨਾਲ ਗੱਲ ਕਰਕੇ ਹਮਲਾਵਰਾਂ ਦੀ ਪਛਾਣ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਨੇ ਘਰ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਕਿਉਂ ਚਲਾਈ ਗਈ? ਇਸ ਬਾਰੇ ਫਿਲਹਾਲ ਕੁਝ ਕਹਿਣਾ ਠੀਕ ਨਹੀਂ ਹੈ। ਇਸ ਘਟਨਾ ਵਿੱਚ ਸਿਮਰਨਜੀਤ ਸਿੰਘ ਦਾ ਛੇ ਸਾਲਾ ਪੁੱਤਰ ਵਾਲ-ਵਾਲ ਬਚ ਗਿਆ।

LEAVE A REPLY

Please enter your comment!
Please enter your name here