ਕੈਨੇਡਾ ਦੀ ਸੰਸਦ ‘ਚ ਪਹਿਲੀ ਵਾਰ ਮਨਾਇਆ ਕੁੱਲੂ ਦਾ ਦੁਸਹਿਰਾ 

0
100012
ਕੈਨੇਡਾ ਦੀ ਸੰਸਦ 'ਚ ਪਹਿਲੀ ਵਾਰ ਮਨਾਇਆ ਕੁੱਲੂ ਦਾ ਦੁਸਹਿਰਾ 

 

ਭਾਰਤ ਵਿੱਚ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਭਾਰਤ ਦੇ ਹਰ ਸ਼ਹੀਰ ਤੋਂ ਲੈ ਕੇ ਪਿੰਡਾਂ ਤੱਕ ਲੋਕ ਇਸ ਤਿਉਹਾਰ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਸੱਤ ਸਮੁੰਦਰੋਂ ਪਾਰ ਕੈਨੇਡਾ ਵਿੱਚ ਵੀ ਪ੍ਰਵਾਸੀ ਭਾਰਤੀਆਂ ਨੇ ਦੁਸਾਹਿਰ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਹੈ।

ਕੈਨੇਡਾ ਦੀ ਸੰਸਦ ਵਿੱਚ ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਕੁੱਲੂ ਦਾ ਦੁਸਹਿਰਾ ਮਨਾਇਆ ਗਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪਾਰਲੀਮੈਂਟ ਹਿੱਲ ਵਿੱਚ ਦੁਸਹਿਰਾ ਸੈਲੀਬ੍ਰੇਟ ਕੀਤਾ ਗਿਆ। ਇਸ ਤਿਉਹਾਰ ਦੀ ਮੇਜਬਾਨੀ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਕੀਤੀ। ਇਸ ਨੂੰ ਹਿਮਾਚਲ ਪ੍ਰਦੇਸ਼ ਦੇ ਪ੍ਰਵਾਸੀ ਸੰਗਠਨ ‘ਹਿਮਾਚਲੀ ਪ੍ਰਵਾਸੀ ਗਲੋਬਲ ਐਸੋਸੀਏਸ਼ਨ’ ਵੱਲੋਂ ਸਮਰਥਨ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਨੂੰ ਕੈਨੇਡਾ ‘ਚ ਹੋਰ ਮੌਜੂਦ ਲੋਕਾਂ ਨਾਲ ਪ੍ਰਵਾਸੀ ਭਾਰਤੀਆਂ ਨੂੰ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਨਿਵੇਸ਼ਕਾਂ ਅਤੇ ਵਿਅਕਤੀਆਂ ਨੂੰ ਵਪਾਰ ਤੇ ਸੈਰ-ਸਪਾਟਾ ਲਈ ਹਿਮਾਚਲ ਪ੍ਰਦੇਸ਼ ਆਉਣ ਦਾ ਵੀ ਸੱਦਾ ਦਿੱਤਾ। ਇਸ ਪ੍ਰੋਗਰਾਮ ਵਿੱਚ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਅਤੇ 25 ਭਾਰਤੀ- ਕੈਨੇਡੀਅਨ ਪ੍ਰਵਾਸੀ ਸੰਗਠਨਾਂ ਦੇ ਨੁਮਾਇੰਦਿਆਂ ਸਣੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ।

ਇਸ ਦੌਰਾਨ ਹਿਮਾਚਲੀ ਪ੍ਰਵਾਸੀ ਗਲੋਬਲ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਰਾਮਲੀਲਾ ਦੇ ਮੰਚਨ ਤੋਂ ਇਲਾਵਾ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਹਿਮਾਚਲੀ ਨਾਟੀ ਸ਼ਾਮਲ ਸੀ। ਦੁਪਹਿਰ ਵੇਲੇ ਲੰਚ ਮੌਕੇ ਦਰਸ਼ਕਾਂ ਨੂੰ ‘ਧਾਮ’ ਪਰੋਸਿਆ ਗਿਆ। ਧਾਮ ਹਿਮਾਚਲੀ ਸੱਭਿਆਚਾਰਕ ਵਿੱਚ ਵਿਆਹ ਜਾਂ ਧਾਰਮਿਕ ਦਿਨਾਂ ਦੌਰਾਨ ਪਰੋਸਿਆ ਜਾਣ ਵਾਲਾ ਇੱਕ ਖਾਣਾ ਹੈ। ਧਾਮ ਵਿੱਚ ਪਕਾਏ ਗਏ ਚੌਲ਼ ਅਤੇ ਮੂੰਗ ਦਾਲ ਪਰੋਸੀ ਜਾਂਦੀ ਹੈ।

LEAVE A REPLY

Please enter your comment!
Please enter your name here