ਖਿਡੌਣਾ ਰਿਵਾਲਵਰ ਨਾਲ ਹੀ ਦੁਕਾਨਦਾਰ ਤੋਂ ਲੁੱਟੇ 28 ਲੱਖ ਰੁਪਏ, ਪੁਲਿਸ ਨੇ ਇੰਝ ਦਬੋਚੇ

0
100023
ਖਿਡੌਣਾ ਰਿਵਾਲਵਰ ਨਾਲ ਹੀ ਦੁਕਾਨਦਾਰ ਤੋਂ ਲੁੱਟੇ 28 ਲੱਖ ਰੁਪਏ, ਪੁਲਿਸ ਨੇ ਇੰਝ ਦਬੋਚੇ

ਪਟਿਆਲਾ ਜ਼ਿਲ੍ਹੇ ਦੀ ਕਸਬਾ ਘੱਗਾ ਵਿੱਚ ਕਰਿਆਨਾ ਦੁਕਾਨਦਾਰ ਦੇ ਘਰ ’ਚ 28 ਲੱਖ ਰੁਪਏ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਬਜ਼ੇ ਵਿੱਚੋਂ ਲੁੱਟੀ ਰਾਸ਼ੀ ਵਿੱਚੋਂ 26 ਲੱਖ ਦੀ ਬਰਾਮਦਗੀ ਵੀ ਕਰ ਲਈ ਗਈ ਹੈ। ਇਸ ਵਾਰਦਾਤ ਨੂੰ ਉਨ੍ਹਾਂ ਨੇ ਖਿਡੌਣਾ ਰਿਵਾਲਵਰ ਨਾਲ ਅੰਜਾਮ ਦਿੱਤਾ ਸੀ।

ਐਸਐਸਪੀ ਵਰੁਣ ਸ਼ਰਮਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਐਸਪੀਡੀ ਯੋਗੇਸ਼ ਸ਼ਰਮਾ, ਐੱਸਪੀ ਸਿਟੀ ਪਟਿਆਲਾ ਸਰਫ਼ਰਾਜ਼ ਆਲਮ, ਡੀਐਸਪੀ ਪਾਤੜਾਂ ਦਲਜੀਤ ਵਿਰਕ, ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ, ਸੀਆਈਏ ਸਮਾਣਾ ਦੇ ਇੰਚਾਰਜ ਮਨਪ੍ਰੀਤ ਸਿੰਘ, ਘੱਗਾ ਦੇ ਐਸਐਚਓ ਦਰਸ਼ਨ ਸਿੰਘ ਤੇ ਐਸਆਈ ਜਸਪਾਲ ਸਿੰਘ ਦਾ ਅਹਿਮ ਯੋਗਦਾਨ ਰਿਹਾ।

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਅਮਰੀਕ ਸਿੰਘ, ਦੇਬੂ ਰਾਮ, ਬੰਟੀ, ਰਮੇਸ਼ ਰਾਮ ਤੇ ਜਗਦੇਵ ਉਰਫ ਜੱਗਾ ਵਾਸੀ ਘੱਗਾ ਵਜੋਂ ਹੋਈ ਹੈ। ਜਗਦੇਵ ਜੱਗਾ ਇਸ ਪਰਿਵਾਰ ਦਾ ਲਾਂਗਰੀ ਸੀ, ਜਿਸ ਨੂੰ ਪਤਾ ਸੀ ਕਿ ਪਰਿਵਾਰ ਕੋਲ ਚੌਖੀ ਰਾਸ਼ੀ ਹੈ। ਉਸ ਨੇ ਆਪਣੀ ਮਾਸੀ ਦੇ ਪੁੱਤ ਬੰਟੀ ਦੇ ਨਾਲ ਰਲ ਕੇ ਤਿੰਨ ਹੋਰ ਸਾਥੀਆਂ ਨੂੰ ਨਾਲ ਜੋੜਿਆ ਤੇ ਰਾਤ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਪਿਸਤੌਲ ਦਿਖਾ ਕੇ ਪਰਿਵਾਰ ਦੇ ਮੈਂਬਰਾਂ ਨੂੰ ਬੰਨ੍ਹ ਦਿੱਤਾ ਤੇ 28 ਲੱਖ ਰੁਪਏ ਲੁੱਟ ਲਏ।

 

 

LEAVE A REPLY

Please enter your comment!
Please enter your name here