ਮੋਹਾਲੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਲੋਕਾਂ ਨਾਲ ਕਰੋੜਾ ਦੀ ਠੱਗੀ ਮਾਰਨ ਦੇ ਮਾਮਲੇ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਨਿਵਾਸੀ ਸਾਬਕਾ ਮਿਸਿਜ਼ ਅਪਰਨਾ ਸਗੋਤਰਾ ਅਤੇ ਉਸਦੇ ਪੁੱਤਰ ਕੁਨਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਐਸਐੱਚਓ ਗਿਆਨਦੀਪ ਸਿੰਘ ਨੇ ਦੱਸਿਆ ਕਿ ਇਸ ਠੱਗੀ ’ਚ ਸਾਬਕਾ ਮਿਸਿਜ਼ ਚੰਡੀਗੜ੍ਹ ਰਹੀ ਅਪਰਨਾ ਸਗੋਤਰਾ, ਉਸਦਾ ਘਰਵਾਲਾ ਅਤੇ ਪੁੱਤਰ ਵੀ ਸ਼ਾਮਲ ਸੀ।
ਡੇਰਾਬੱਸੀ ਦੀ ਇੱਕ ਔਰਤ ਨੇ ਦੋਸ਼ ਲਾਇਆ ਕਿ ਅਪਰਨਾ ਨੇ ਆਪਣੇ ਪਤੀ ਦਾ ਨਾਮ ਈਐੱਸ ਜੋਸਫ਼ ਦੱਸ ਕੇ ਸੈਕਟਰ-26 ਦੇ ਕਾਨਵੈਂਟ ਸਕੂਲ ’ਚ ਦਾਖ਼ਲਾ ਦਵਾਉਣ ਦੇ ਨਾਮ ’ਤੇ 5 ਲੱਖ ਅਤੇ 16 ਲੱਖ ਰੁਪਏ ਦੀ ਠੱਗੀ ਮਾਰੀ। ਜਦੋਂ ਉਸਨੇ ਪੈਸੇ ਵਾਪਸ ਮੰਗੇ ਤਾਂ ਵਕੀਲ ਹੋਣ ਨਾਤੇ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦਿੱਤੀ।