ਖੇਡ ਮੰਤਰੀ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਲਈ ਸ਼ੁੱਭਕਾਮਨਾਵਾਂ ਦਿੱਤੀਆਂ

0
41050
ਖੇਡ ਮੰਤਰੀ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਲਈ ਸ਼ੁੱਭਕਾਮਨਾਵਾਂ ਦਿੱਤੀਆਂ

 

ਚੰਡੀਗੜ੍ਹ: ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਇਸ ਸਾਲ ਅਕਤੂਬਰ ਵਿੱਚ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੌਮੀ ਟੀਮ ਵਿੱਚ ਚੁਣੇ ਜਾਣ ’ਤੇ ਨਿੱਜੀ ਤੌਰ ’ਤੇ ਵਧਾਈ ਦਿੱਤੀ। ਕ੍ਰਿਕਟਰ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਅਰਸ਼ਦੀਪ ਆਪਣੇ ਪ੍ਰਦਰਸ਼ਨ ਨਾਲ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰੇਗਾ।

ਮੰਤਰੀ ਨੇ ਸੈਕਟਰ 24 ਦੇ ਕ੍ਰਿਕੇਟ ਮੈਦਾਨ ਵਿੱਚ ਨੌਜਵਾਨ ਨਾਲ ਮੁਲਾਕਾਤ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇੰਨੇ ਘੱਟ ਸਮੇਂ ਵਿੱਚ ਆਪਣੇ ਲਈ ਇੱਕ ਸਥਾਨ ਬਣਾਉਣ ਲਈ ਉਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਰਸ਼ਦੀਪ ਨੂੰ ਅੱਜ ਦੇ ਨੌਜਵਾਨਾਂ ਲਈ ਰੋਲ ਮਾਡਲ ਕਰਾਰ ਦਿੱਤਾ ਜਿਸ ਨੇ ਘਰੇਲੂ ਕ੍ਰਿਕਟ ਅਤੇ ਆਈ.ਪੀ.ਐੱਲ. ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਾਸ਼ਟਰੀ ਟੀਮ ਵਿੱਚ ਥਾਂ ਪੱਕੀ ਕੀਤੀ ਅਤੇ ਆਪਣੇ ਮਹਿਜ਼ 11 ਓਵਰਾਂ ਦੇ ਕਰੀਅਰ ਵਿੱਚ ਡੈੱਥ ਓਵਰਾਂ ਵਿੱਚ ਅਹਿਮ ਖਿਡਾਰੀ ਬਣ ਗਿਆ।

ਮੰਤਰੀ ਨੇ ਰਾਸ਼ਟਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਰਸ਼ਦੀਪ ਨੂੰ ਨੈੱਟ ‘ਤੇ ਅਭਿਆਸ ਕਰਦੇ ਹੋਏ ਦੇਖਿਆ। ਇਸ ਤੋਂ ਪਹਿਲਾਂ ਮੀਤ ਹੇਅਰ ਖੁਦ ਸੈਕਟਰ 16 ਦੀ ਅਕੈਡਮੀ ਵਿੱਚ ਬੱਲੇਬਾਜ਼ੀ ਦਾ ਅਭਿਆਸ ਕਰਦਾ ਸੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਪੋਰਟਸ ਰਾਜੇਸ਼ ਧੀਮਾਨ, ਅਕੈਡਮੀ ਕੋਚ ਜਸਵੰਤ ਰਾਏ, ਸੰਦੀਪ ਦਹੀਆ ਅਤੇ ਅਸ਼ਵਨੀ ਗਰਗ ਹਾਜ਼ਰ ਸਨ।

 

LEAVE A REPLY

Please enter your comment!
Please enter your name here