ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਬਠਿੰਡਾ ਵੱਲੋਂ ਹਰਿਆਣਾ ਤੋਂ ਬਠਿੰਡਾ ਜ਼ਿਲ੍ਹੇ ਵਿੱਚ ਅਣ-ਅਧਿਕਾਰਤ ਪੈਸਟੀਸਾਈਡਜ ਸਪਲਾਈ ਕਰਨ ਆ ਰਿਹਾ ਇੱਕ ਕੈਂਟਰ ਕਾਬੂ ਕੀਤਾ ਗਿਆ।
ਡਾ. ਅਸਮਾਨਪ੍ਰੀਤ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ) ਜ਼ਿਲ੍ਹਾ ਬਠਿੰਡਾ ਨੂੰ ਅਣ-ਅਧਿਕਾਰਤ ਪੈਸਟੀਸਾਈਡਜ ਬਾਰੇ ਜਦੋ ਗੁਪਤ ਜਾਣਕਾਰੀ ਮਿਲੀ ਤਾ ਉਹਨਾਂ ਵੱਲੋ ਤੁਰੰਤ ਹੀ ਜਾਣਕਾਰੀ ਨੂੰ ਮੁੱਖ ਖੇਤੀਬਾੜੀ ਅਫਸਰ ਡਾ ਜਗਸੀਰ ਸਿੰਘ ਜ਼ਿਲਾ ਬਠਿੰਡਾ ਨਾਲ ਸਾਂਝਾ ਕੀਤਾ ਗਿਆ ਡਾ. ਜਗਸੀਰ ਵੱਲੋ ਇਸ ਗੱਲ ਤੇ ਕਾਰਵਾਈ ਕਰਦਿਆ ਤੁਰੰਤ ਟੀਮ ਤਿਆਰ ਕੀਤੀ ਗਈ ਜਿਸ ਵਿੱਚ ਡਾ. ਅਸਮਾਨਪ੍ਰੀਤ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ) ਜਿਲ੍ਹਾ ਬਠਿੰਡਾ ਡਾ. ਸੁਖਜੀਤ ਸਿੰਘ ਬਾਹੀਆ ਖੇਤੀਬਾੜੀ ਵਿਕਾਸ ਅਫ਼ਸਰ (ਬੀਜ), ਡਾ.ਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ) ਬਲਾਕ ਬਠਿੰਡਾ, ਸੁਖਦੀਪ ਸਿੰਘ ਜੇ.ਟੀ ਬਠਿੰਡਾ ਅਤੇ ਗੁਰਦੀਪ ਸ਼ਰਮਾ ਬੇਲਦਾਰ ਸ਼ਾਮਿਲ ਸਨ ।