ਗੁਰਦੁਆਰਾ ਸਾਹਿਬ ਅੰਦਰ ਵਿਅਕਤੀ ਦਾ ਕਤਲ, ਪੁਲਿਸ ਜਾਂਚ ‘ਚ ਜੁਟੀ

0
100417
ਗੁਰਦੁਆਰਾ ਸਾਹਿਬ ਅੰਦਰ ਵਿਅਕਤੀ ਦਾ ਕਤਲ, ਪੁਲਿਸ ਜਾਂਚ 'ਚ ਜੁਟੀ

Jalandhar: ਫਗਵਾੜਾ ਦੇ ਗੁਰਦੁਆਰਾ ਸਾਹਿਬ ਅੰਦਰ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲੇ ਦਾ ਦਾਅਵਾ ਹੈ ਕਿ ਇਹ ਸ਼ਖਸ ਬੇਅਦਬੀ ਕਰਨ ਆਇਆ ਸੀ। ਉਂਝ ਪੁਲਿਸ ਨੇ ਅਜੇ ਤੱਕ ਇਸ ਬਾਰੇ ਕੁਝ ਵੀ ਨਹੀਂ ਦੱਸਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਫਗਵਾੜਾ ਸ਼ਹਿਰ ਦੇ ਬੇਹੱਦ ਭੀੜ-ਭੜੱਕੇ ਵਾਲੇ ਇਲਾਕੇ ਸਰਾਫਾ ਬਾਜ਼ਾਰ ਦੇ ਗੁਰਦੁਆਰਾ ਸਾਹਿਬ ‘ਚ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਫਗਵਾੜਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਹਨ।

ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਐਸਐਸਪੀ ਜਲੰਧਰ, ਐਸਐਸਪੀ ਕਪੂਰਥਲਾ, ਐਸਪੀ ਫਗਵਾੜਾ ਦੇ ਡੀਐਸਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਹਨ ਤੇ ਜਾਂਚ ਵਿੱਚ ਲੱਗੇ ਹੋਏ ਹਨ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦਾ ਦੇਰ ਰਾਤ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਮ੍ਰਿਤਕ ਦੀ ਲਾਸ਼ ਗੁਰਦੁਆਰਾ ਸਾਹਿਬ ਦੇ ਅੰਦਰ ਪਈ ਹੈ ਤੇ ਕਤਲ ਕਰਨ ਵਾਲਾ ਵਿਅਕਤੀ ਵੀ ਉਸੇ ਕਮਰੇ ਵਿੱਚ ਮੌਜੂਦ ਹੈ।

 

 

LEAVE A REPLY

Please enter your comment!
Please enter your name here