ਮੇਅਰ ਅਨੂਪ ਗੁਪਤਾ ਨੇ ਐਤਵਾਰ ਨੂੰ ਡੱਡੂਮਾਜਰਾ ਲੈਂਡਫਿਲ ਦਾ ਦੌਰਾ ਕਰਕੇ ਵਿਰਾਸਤੀ ਰਹਿੰਦ-ਖੂੰਹਦ ਦੀ ਬਾਇਓ ਮਾਈਨਿੰਗ ਅਤੇ ਲੈਂਡ ਰਿਕਵਰੀ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਨਾਲ ਚੀਫ਼ ਇੰਜੀਨੀਅਰ ਐਨ.ਪੀ.ਸ਼ਰਮਾ ਅਤੇ ਹੋਰ ਸਬੰਧਤ ਇੰਜੀਨੀਅਰ ਵੀ ਹਾਜ਼ਰ ਸਨ। ਉਨ੍ਹਾਂ ਇੰਜੀਨੀਅਰਾਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਸਾਲ ਦੇ ਅੰਤ ਤੱਕ ਇਸ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਸਬੰਧਤ ਇੰਜੀਨੀਅਰਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਵਿਰਾਸਤੀ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਲਈ ਬਦਲਵੇਂ ਪ੍ਰਬੰਧ ਕਰਨ ਲਈ ਵੀ ਕਿਹਾ।
ਮੇਅਰ ਅਤੇ ਇੰਜੀਨੀਅਰਾਂ ਦੀ ਟੀਮ ਨੇ ਨਵੇਂ ਸੈਨੇਟਰੀ ਲੈਂਡਫਿਲ ਖੇਤਰ, ਜੋ ਕਿ ਮਿਉਂਸਪਲ ਠੋਸ ਰਹਿੰਦ-ਖੂੰਹਦ ਦੇ ਵਿਗਿਆਨਕ ਨਿਪਟਾਰੇ ਲਈ ਵਿਕਸਤ ਕੀਤਾ ਗਿਆ ਹੈ, ਦੇ ਕੰਮ ਦਾ ਮੁਆਇਨਾ ਵੀ ਕੀਤਾ।