ਜਗਰਾਉਂ-ਰਾਏਕੋਟ ਰੋਡ ‘ਤੇ ਪਿੰਡ ਅਖਾੜਾ ਵਿਖੇ ਬਣੇਗਾ ਨਵਾਂ 40 ਫੁੱਟ ਚੌੜਾ ਪੁਲ: ਹਰਭਜਨ ਸਿੰਘ ਈ.ਟੀ.ਓ.

0
100007
ਜਗਰਾਉਂ-ਰਾਏਕੋਟ ਰੋਡ 'ਤੇ ਪਿੰਡ ਅਖਾੜਾ ਜਗਰਾਉਂ-ਰਾਏਕੋਟ ਰੋਡ 'ਤੇ ਪਿੰਡ ਅਖਾੜਾ ਵਿਖੇ ਬਣੇਗਾ ਨਵਾਂ 40 ਫੁੱਟ ਚੌੜਾ ਪੁਲ: ਹਰਭਜਨ ਸਿੰਘ ਈ.ਟੀ.ਓ.ਵਿਖੇ ਬਣੇਗਾ ਨਵਾਂ 40 ਫੁੱਟ ਚੌੜਾ ਪੁਲ: ਹਰਭਜਨ ਸਿੰਘ ਈ.ਟੀ.ਓ.

 

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਗਰਾਉਂ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਅਖਾੜਾ ਵਿਖੇ ਅਬੋਹਰ ਨਹਿਰ ਦੀ ਬਰਾਂਚ ’ਤੇ ਨਵਾਂ 40 ਫੁੱਟ ਚੌੜਾ ਪੁਲ ਬਣਾਇਆ ਜਾਵੇਗਾ ਅਤੇ ਇਸ ਪੁਲ ਦੇ ਨਿਰਮਾਣ ’ਤੇ 780 ਲੱਖ ਰੁਪਏ ਖਰਚ ਕੀਤੇ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਪੁਰਾਣੇ ਪੁਲ ਦੀ ਥਾਂ ‘ਤੇ ਨਵਾਂ ਚੌੜਾ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਨੂੰ ਮਨਜ਼ੂਰੀ ਮਿਲਣ ਨਾਲ ਇਹ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਾਬਾਰਡ ਸਕੀਮ ਆਰ.ਆਈ.ਡੀ.ਐਫ.-28 ਤਹਿਤ ਇਸ ਪੁਲ ਦੇ ਪੁਨਰ ਨਿਰਮਾਣ ਲਈ 10 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਵਾਨਗੀ ਪੱਤਰ ਜਾਰੀ ਕੀਤਾ ਗਿਆ ਹੈ। 780 ਲੱਖ

ਜ਼ਿਕਰਯੋਗ ਹੈ ਕਿ ਇਸ 33 ਫੁੱਟ ਚੌੜੀ ਜਗਰਾਉਂ-ਰਾਏਕੋਟ ਸੜਕ ’ਤੇ ਪਿੰਡ ਅਖਾੜਾ ਨੇੜੇ ਅਬੋਹਰ ਕਨਾਲ ’ਤੇ ਬਹੁਤ ਪੁਰਾਣਾ 12 ਫੁੱਟ ਚੌੜਾ ਪੁਲ (ਅਖਾੜਾ ਪੁਲ) ਬਣਿਆ ਹੋਇਆ ਹੈ, ਜੋ ਖਸਤਾ ਹਾਲਤ ਵਿੱਚ ਹੈ। ਇਹ ਸੜਕ ਜਗਰਾਓਂ, ਰਾਏਕੋਟ, ਬਰਨਾਲਾ, ਖੰਨਾ, ਮਲੇਰਕੋਟਲਾ ਆਦਿ ਕਈ ਅਹਿਮ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀ ਹੈ, ਇਸ ਤੰਗ ਪੁਲ ਕਾਰਨ ਸੜਕ ’ਤੇ ਟ੍ਰੈਫਿਕ ਜਾਮ ਲੱਗਣਾ ਰੋਜ਼ਾਨਾ ਦੀ ਗੱਲ ਹੈ ਅਤੇ ਇਸ ਨਾਲ ਹਾਦਸਿਆਂ ਦਾ ਵੱਡਾ ਖਤਰਾ ਬਣਿਆ ਹੋਇਆ ਹੈ। ਇਸ ਪੁਲ ਦੇ ਬਣਨ ਨਾਲ ਟ੍ਰੈਫਿਕ ਜਾਮ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।

 

LEAVE A REPLY

Please enter your comment!
Please enter your name here