ਪੰਜਾਬ ਨਿਊਜ਼: ਨਸ਼ਿਆਂ ਦੇ ਦਿੱਤੇ ਟਾਸਕ ਨੂੰ ਨਾ ਪੂਰਾ ਕਾਰਨ ਅਤੇ ਡਿਊਟੀ ਵਿੱਚ ਅਣਗਿਹਲੀ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਐਸਐਸਪੀ ਬਠਿੰਡਾ ਅਵਨੀਤ ਕੌਰ ਕੌਂਡਲ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਦੇ ਹੋਏ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ ਅਤੇ ਇਸਦੇ ਨਾਲ ਹੀ ਸੀ ਆਈ ਏ ਸਟਾਫ ਦੇ ਇੰਚਾਰਜ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।
ਨਸ਼ਿਆਂ ਨੂੰ ਲੈ ਕੇ ਕੁਝ ਟਾਸਕ ਦਿੱਤੇ ਗਏ ਸਨ
ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਵਨੀਤ ਕੌਰ ਕੌਂਡਲ ਨੇ ਦੱਸਿਆ ਕਿ ਨਸ਼ਿਆਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਬਠਿੰਡਾ ਪੁਲਿਸ ਨੂੰ ਨਸ਼ਿਆਂ ਨੂੰ ਲੈ ਕੇ ਕੁਝ ਟਾਸਕ ਦਿੱਤੇ ਗਏ ਸਨ, ਪਰ CIA ਸਟਾਫ ਇੱਕ ਦੇ ਏਐਸਆਈ ਹਰਿੰਦਰ ਸਿੰਘ ਸੀਨੀਅਰ ਕਾਂਸਟੇਬਲ ਲਖਬੀਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਅਮਰੀਕ ਸਿੰਘ ਵੱਲੋਂ ਇਹਨਾਂ ਟਾਸਕਾਂ ਨੂੰ ਪੂਰਾ ਨਾ ਕਰਦੇ ਹੋਏ ਡਿਊਟੀ ਵਿੱਚ ਅਣਗਹਿਲੀ ਕੀਤੀ ਹੈ, ਅਤੇ ਸੀ ਆਈ ਏ ਇੰਚਾਰਜ ਜਸਵਿੰਦਰ ਸਿੰਘ ਵੱਲੋਂ ਦੀ ਸੁਪਰਵੀਜ਼ਨ ਅਧੀਨ ਇਹ ਕਰਮਚਾਰੀ ਆਉਂਦੇ ਸਨ।
ਟਾਸਕ ਪੂਰਾ ਕਰਵਾਉਣ ਲਈ ਯਤਨ ਨਹੀਂ ਕੀਤੇ
ਜਿਸ ਵੱਲੋਂ ਇਹਨਾਂ ਕਰਮਚਾਰੀਆਂ ਤੋਂ ਟਾਸਕ ਪੂਰਾ ਕਰਵਾਉਣ ਲਈ ਯਤਨ ਨਹੀਂ ਕੀਤੇ ਗਏ ਜਿਸ ਦੇ ਚਲਦਿਆਂ ਐਸ ਪੀ ਡੀ ਅਜੇ ਗਾਂਧੀ ਵੱਲੋਂ ਕਾਰਵਾਈ ਸਬੰਧੀ ਲਿਖਿਆ ਗਿਆ ਸੀ। ਜਿਸ ‘ਤੇ ਅਮਲ ਕਰਦੇ ਹੋਏ ਏ ਐਸਆਈ ਹਰਿੰਦਰ ਸਿੰਘ ਸੀਨੀਅਰ ਕਸਟੇਬਲ ਲਖਬੀਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਅਮਰੀਕ ਸਿੰਘ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਕੀਤੇ ਗਏ ਹਨ। ਇਸ ਤੋਂ ਇਲਾਵਾ ਸੀਆਈਏ ਇੰਚਾਰਜ ਜਸਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਡਿਊਟੀ ਵਿੱਚ ਅਣਗਹਿਲੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜੋ ਵੀ ਪੁਲਿਸ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾਏਗਾ, ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।