ਅਧਿਕਾਰੀਆਂ ਨੇ ਦੱਸਿਆ ਕਿ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਸ਼ਨੀਵਾਰ ਨੂੰ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ‘ਤੇ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਨੂੰ 5,699 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਕਾਂਗਰਸ ਅਤੇ ‘ਆਪ’ ਵਿਚਾਲੇ ਹੋਏ ਜ਼ਬਰਦਸਤ ਮੁਕਾਬਲੇ ‘ਚ ਰੰਧਾਵਾ ਨੂੰ 59,104 ਵੋਟਾਂ ਮਿਲੀਆਂ, ਜਦਕਿ ਜਤਿੰਦਰ ਕੌਰ ਨੂੰ 53,405 ਵੋਟਾਂ ਮਿਲੀਆਂ।
ਭਾਜਪਾ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਸਿਰਫ਼ 6,505 ਵੋਟਾਂ ਲੈ ਕੇ ਤੀਜੇ ਸਥਾਨ ‘ਤੇ ਰਹੇ। ਜਤਿੰਦਰ ਕੌਰ ਗਿਣਤੀ ਦੇ ਤੀਜੇ ਤੋਂ ਅੱਠਵੇਂ ਰਾਊਂਡ ਤੱਕ ਅੱਗੇ ਚੱਲ ਰਹੀ ਸੀ। ਰੰਧਾਵਾ ਨੇ ਅਗਲੇ ਦੌਰ ਵਿੱਚ ਬੜ੍ਹਤ ਬਣਾਈ ਰੱਖੀ। ਗਿਣਤੀ ਦੇ ਕੁੱਲ 18 ਰਾਊਂਡ ਹੋਏ।
ਜਤਿੰਦਰ ਕੌਰ ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹੈ, ਜਿਨ੍ਹਾਂ ਨੇ 2002, 2012, 2017 ਅਤੇ 2022 ਵਿਚ ਇਸ ਸੀਟ ਦੀ ਨੁਮਾਇੰਦਗੀ ਕੀਤੀ ਸੀ। 20 ਨਵੰਬਰ ਨੂੰ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ (ਐਸਸੀ) ਅਤੇ ਬਰਨਾਲਾ ਦੀਆਂ ਜ਼ਿਮਨੀ ਚੋਣਾਂ ਹੋਈਆਂ। ਇਸ ਸਾਲ ਦੇ ਸ਼ੁਰੂ ਵਿਚ ਮੌਜੂਦਾ ਵਿਧਾਇਕਾਂ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਉਪ ਚੋਣਾਂ ਦੀ ਲੋੜ ਸੀ।