ਥਾਣੇ ‘ਚ ਚੂਹਿਆਂ ਦੀ ਸ਼ਰਾਬ ਦੀ ਪਾਰਟੀ! 60 ਬੋਤਲਾਂ ਨਿਗਲੀਆਂ, ਹੁਣ ਹੋਵੇਗੀ ਅਦਾਲਤ ‘ਚ ਪੇਸ਼ੀ

0
100073
ਥਾਣੇ 'ਚ ਚੂਹਿਆਂ ਦੀ ਸ਼ਰਾਬ ਦੀ ਪਾਰਟੀ! 60 ਬੋਤਲਾਂ ਨਿਗਲੀਆਂ, ਹੁਣ ਹੋਵੇਗੀ ਅਦਾਲਤ 'ਚ ਪੇਸ਼ੀ

 

ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਫੜੀ ਗਈ ਸ਼ਰਾਬ ਦੇ ਗਾਇਬ ਹੋਣ ਸਬੰਧੀ ਸਿਟੀ ਕੋਤਵਾਲੀ ਪੁਲਿਸ ਨੇ ਵੱਡਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਚੂਹਿਆਂ ਵੱਲੋਂ 60 ਬੋਤਲਾਂ ਸ਼ਰਾਬ ਖਾਲੀ ਕਰ ਦਿੱਤੀਆਂ ਗਈਆਂ ਹਨ।

ਇੱਕ ਚੂਹਾ ਗ੍ਰਿਫ਼ਤਾਰ

ਜਿਸ ਵਿੱਚ ਇੱਕ ਚੂਹੇ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਦੇ ਇਸ ਦਾਅਵੇ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਦੱਸ ਦੇਈਏ ਕਿ ਫੜੀ ਗਈ ਸ਼ਰਾਬ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੈਕ ਥਾਣੇ ਦੇ ਸਟੋਰ ਰੂਮ ਵਿੱਚ ਰੱਖੀ ਹੋਈ ਸੀ।

ਪੁਲਿਸ ਨੇ ਇੱਕ ਚੂਹੇ ਨੂੰ ਕੀਤਾ ਗ੍ਰਿਫਤਾਰ

ਸ਼ਰਾਬ ਪੀਣ ਵਾਲੇ ਚੂਹਿਆਂ ਬਾਰੇ ਸਬੰਧਿਤ ਪੁਲਿਸ ਥਾਣੇ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੁਲਿਸ ਸਟੇਸ਼ਨ ਦੀ ਇਮਾਰਤ ਬਹੁਤ ਪੁਰਾਣੀ ਹੈ, ਜਿੱਥੇ ਅਕਸਰ ਚੂਹੇ ਘੁੰਮਦੇ ਰਹਿੰਦੇ ਹਨ। ਇਨ੍ਹਾਂ ਚੂਹਿਆਂ ਨੇ ਕਈ ਵਾਰ ਰਿਕਾਰਡ ਰੂਮ ਵਿੱਚ ਰੱਖੇ ਦਸਤਾਵੇਜ਼ਾਂ ਨੂੰ ਵੀ ਕੁੱਤਰਿਆ ਹੈ। ਪੁਲਿਸ ਨੇ ਸ਼ਰਾਬ ਦੀਆਂ ਬੋਤਲਾਂ ਖਾਲੀ ਕਰਨ ਵਾਲੇ ਚੂਹੇ ਨੂੰ ਵੀ ਕਾਬੂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਚੂਹੇ ਨੂੰ ਸਬੂਤ ਵਜੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਚੂਹਿਆਂ ਨੇ ਪੀ ਲਈਆਂ 60 ਬੋਤਲਾਂ ਸ਼ਰਾਬ ?

ਹਾਲਾਂਕਿ ਸਬੰਧਿਤ ਪੁਲਿਸ ਥਾਣੇ ਦੇ ਅਧਿਕਾਰੀ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਹਨ ਕਿ ਸ਼ਰਾਬ ਦੀਆਂ 60 ਬੋਤਲਾਂ ਨੂੰ ਨਸ਼ਟ ਕਰਨ ਵਿੱਚ ਕਿੰਨੇ ਚੂਹੇ ਸ਼ਾਮਲ ਸਨ। ਪੁਲਿਸ ਨੇ ਚੈਕਿੰਗ ਦੌਰਾਨ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਿਸ ਨੂੰ ਹੁਣ ਅਦਾਲਤ ‘ਚ ਪੇਸ਼ ਕੀਤਾ ਜਾਣਾ ਸੀ ਪਰ ਚੂਹਿਆਂ ‘ਤੇ ਜ਼ਬਤ ਸ਼ਰਾਬ ਦੀਆਂ 60 ਬੋਤਲਾਂ ਖਾਲੀ ਕਰਨ ਦਾ ਦੋਸ਼ ਲੱਗ ਚੁੱਕਿਆ ਹੈ। ਜਿਸ ਲਈ ਪੁਲਿਸ ਨੂੰ ਹੁਣ ਇਹ ਇਲਜ਼ਾਮ ਸਾਬਤ ਕਰਨ ਲਈ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ।

ਯੂ.ਪੀ. ਅਤੇ ਬਿਹਾਰ ‘ਚ ਚੂਹਿਆਂ ‘ਤੇ ਲੱਗੇ ਘਿਨਾਉਣੇ ਇਲਜ਼ਾਮ

ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਚੂਹਿਆਂ ‘ਤੇ ਸ਼ਰਾਬ ਨਿਗਲਣ ਦਾ ਇਲਜ਼ਾਮ ਲੱਗਾ ਹੋਵੇ। ਇਸ ਤੋਂ ਪਹਿਲਾਂ ਵੀ ਮੱਧ ਪ੍ਰਦੇਸ਼, ਯੂ.ਪੀ. ਅਤੇ ਬਿਹਾਰ ਵਿੱਚ ਚੂਹੇ ਸ਼ਰਾਬ ਦੀਆਂ ਬੋਤਲਾਂ ਖਾਲੀ ਕਰ ਚੁੱਕੇ ਹਨ। ਜਿਸ ਵਿੱਚ ਸ਼ਾਜਾਪੁਰ ਪੁਲਿਸ ਨੇ ਅਦਾਲਤ ਨੂੰ ਅਜਿਹੀ ਹੀ ਇੱਕ ਘਟਨਾ ਦੱਸੀ ਸੀ। ਜਿਸ ਤੋਂ ਬਾਅਦ ਕੋਰਟ ਰੂਮ ‘ਚ ਮੌਜੂਦ ਜੱਜ ਸਮੇਤ ਸਾਰੇ ਹੱਸਣ ਲੱਗੇ। ਯੂ.ਪੀ. ਦੇ ਬਰੇਲੀ ਵਿੱਚ 2018 ਵਿੱਚ ਛਾਉਣੀ ਥਾਣੇ ਦੇ ਗੋਦਾਮ ਵਿੱਚ ਰੱਖੀ 1 ਹਜ਼ਾਰ ਲੀਟਰ ਤੋਂ ਵੱਧ ਸ਼ਰਾਬ ਗਾਇਬ ਹੋ ਗਈ ਸੀ। ਜਿਸ ਸਬੰਧੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਹ ਸ਼ਰਾਬ ਚੂਹਿਆਂ ਨੇ ਪੀਤੀ ਸੀ। ਬਿਹਾਰ ‘ਚ ਸ਼ਰਾਬ ਪੀਣ ਤੋਂ ਇਲਾਵਾ ਚੂਹਿਆਂ ਨੇ ਨਦੀ ‘ਤੇ ਬਣੇ ਬੰਨ੍ਹ ਨੂੰ ਵੀ ਢਾਹ ਦਿੱਤਾ ਸੀ। ਜਿਸ ਬਾਰੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਚੂਹਿਆਂ ਨੇ ਦਰਿਆ ’ਤੇ ਬਣੇ ਬੰਨ੍ਹ ਨੂੰ ਪੁੱਟ ਕੇ ਢਾਹ ਦਿੱਤਾ ਸੀ।

 

LEAVE A REPLY

Please enter your comment!
Please enter your name here