ਨਵਜੋਤ ਸਿੱਧੂ ਵੱਲੋਂ 10 ਸਾਲ ਪਹਿਲਾਂ ਦਿਲਜੀਤ ਦੋਸਾਂਝ ਨੂੰ ਕਹੀ ਇਹ ਗੱਲ ਸੱਚ ਸਾਬਤ ਹੋਈ

0
180
ਨਵਜੋਤ ਸਿੱਧੂ ਵੱਲੋਂ 10 ਸਾਲ ਪਹਿਲਾਂ ਦਿਲਜੀਤ ਦੋਸਾਂਝ ਨੂੰ ਕਹੀ ਇਹ ਗੱਲ ਸੱਚ ਸਾਬਤ ਹੋਈ

ਨਵਜੋਤ ਸਿੱਧੂ ਨੇ ਦਿਲਜੀਤ ਦੋਸਾਂਝ ਬਾਰੇ ਕੀਤੀ ਭਵਿੱਖਬਾਣੀ ਦੁਨੀਆ ਭਰ ‘ਚ ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਦਾ ਜਾਦੂ ਛਾਇਆ ਹੋਇਆ ਹੈ। ਪ੍ਰਸ਼ੰਸਕਾਂ ‘ਤੇ ਦਿਲਜੀਤ ਦਾ ਜਾਦੂ ਇਸ ਕਦਰ ਹੈ ਕਿ ਮਹਿੰਗੀਆਂ ਟਿਕਟਾਂ ਦੀ ਵੀ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਹਰ ਲਾਈਵ ਪ੍ਰੋਗਰਾਮ ਫੁੱਲ ਹੁੰਦਾ ਹੈ। ਦਿਲਜੀਤ ਦੋਸਾਂਝ ਇਸ ਸਮੇਂ ਭਾਰਤ ‘ਚ ਆਪਣੇ DIL-LUMINATI TOUR 2024 ‘ਤੇ ਹਨ ਅਤੇ ਦਿੱਲੀ ‘ਚ ਪਹਿਲੇ ਸ਼ੋਅ ‘ਚ ਹੀ ਪੂਰੀ ਧੱਕ ਨਜ਼ਰ ਆਈ। ਪ੍ਰੋਗਰਾਮ ਦੇ ਸ਼ੁਰੂਆਤ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ, ਜਿਸ ਨੂੰ ਦੇਖ ਕੇ ਉਥੇ ਮੌਜੂਦ ਦਰਸ਼ਕ ਭਾਵੁਕ ਹੋ ਗਏ।

ਦਿਲਜੀਤ ਦੇ ਇਸ ਭਾਰਤੀ ਟੂਰ ਦੌਰਾਨ ਇੱਕ 10 ਸਾਲ ਪੁਰਾਣੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨਾਲ ਜੁੜੀ ਹੋਈ। ਇਸ ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਨੇ ਜੋ ਗੱਲ ਉਸ ਸਮੇਂ ਦਿਲਜੀਤ ਬਾਰੇ ਕਹੀ ਸੀ, ਉਹ ਅੱਜ ਸੱਚ ਸਾਬਤਾ ਵਿਖਾਈ ਦੇ ਰਹੀ ਹੈ।

ਵਾਇਰਲ ਵੀਡੀਓ ਵਿੱਚ ਦਿਲਜੀਤ ਦੋਸਾਂਝ ਦੇ ਇੱਕ ਲਾਈਵ ਪ੍ਰੋਗਰਾਮ ਦੀ ਹੈ, ਜਿਸ ਦੌਰਾਨ ਨਵਜੋਤ ਸਿੱਧੂ, ਦਿਲਜੀਤ ਦੀ ਗਾਇਕੀ ਤੋਂ ਅਜਿਹੇ ਖੁਸ਼ ਹੋਏ ਕਿ ਉਹ ਆਪਣੀ ਕੁਰਸੀ ਤੋਂ ਉਠ ਖੜੇ ਅਤੇ ਫਿਰ ਉਨ੍ਹਾਂ ਨੇ ਉਸ ਲਈ ਸ਼ੇਅਰ ਵੀ ਪੜਿਆ ਕਿ…

”ਸ਼ੇਰ ਚੱਲਿਆ ਕਰਦੇ ਐ, ਖੁਦਾਰ ਚਲਿਆ ਕਰਦੇ ਐ,

ਸਿਰ ਉਚਾ ਕਰਕੇ ਕੌਮ ਦੇ ਦਿਲਜੀਤ ਵਰਗੇ ਸਰਦਾਰ ਚੱਲਿਆ ਕਰਦੇ ਐ।”

ਵੀਡੀਓ ਵਿੱਚ ਦਿਲਜੀਤ ਦੋਸਾਂਝ ਨੂੰ ਸੰਬੋਧਨ ਹੁੰਦੇ ਨਵਜੋਤ ਸਿੱਧੂ ਕਹਿੰਦੇ ਹਨ ਕਿ ਛੋਟੇ ਹੁੰਦੇ ਉਹ ਸੋਚਦੇ ਸਨ ਕਿ ਸਰਦਾਰਾਂ ਨੂੰ ਐਵੇਂ ਜੋਕਰ ਜਿਹਾ ਬਣਾ ਕੇ ਐਵੇਂ ਫਿਲਮਾਂ ਵਿੱਚ ਵਿਖਾ ਦਿੰਦੇ ਹਨ, ਜੇ ਸੱਚਾ ਸੁਪਨਾ ਦੇਖਿਆ ਤਾਂ ਤੇਰੇ ਵਰਗੇ ਸਰਦਾਰ ਬਣਨ ਦਾ ਸੁਪਨਾ ਦੇਖਿਆ। ਦਿਲਜੀਤ ਦੋਸਾਂਝ ਉਨ੍ਹਾਂ ਦੇ ਇਹ ਸ਼ਬਦ ਸੁਣ ਕੇ ਭਾਵੁਕ ਹੁੰਦੇ ਵੀ ਵਿਖਾਈ ਦੇ ਰਹੇ ਹਨ ਅਤੇ ਆਪਣੇ ਲਈ ਅਜਿਹੇ ਉਚ ਕਾਮਯਾਬੀ ਤੇ ਵਡਮੁੱਲੇ ਸ਼ਬਦ ਸੁਣ ਕੇ ਸਲੂਟ ਕਰਦੇ ਵਿਖਾਈ ਦੇ ਰਹੇ ਹਨ।

ਵੀਡੀਓ ਵਿੱਚ ਨਵਜੋਤ ਸਿੱਧੂ ਅੱਗੇ ਕਹਿੰਦੇ ਹਨ ਕਿ ਜਦੋਂ ਤੇਰੀਆਂ ਨਜ਼ਰਾਂ ਨੂੰ ਵੇਖਦਾ ਹਾਂ ਤਾਂ ਅੱਗੋਂ ਮੇਰੀ ਰੂਹ ਵਿਚੋਂ ਆਵਾਜ਼ ਨਿਕਲਦੀ ਹੈ ਕਿ ਇਹ ਨਜ਼ਰਾਂ ਨਹੀਂ ਬਣੀਆਂ ਝੁਕਣ ਵਾਸਤੇ, ਇਹ ਤਾਂ ਬਣੀਆਂ ਹਨ ਸ਼ਹੀਦੀਆਂ ਤੇ ਖੁਮਾਰੀਆਂ ਲਈ, ਦੋ ਕੰਮਾਂ ਲਈ ਤੇਰਾ ਸਿਰ ਬਣਿਆ, ਜਾਂ ਆਰੀਆਂ ਦੇ ਲਈ ਜਾਂ ਸਰਦਾਰੀਆਂ ਦੇ ਲਈ।

ਨਵਜੋਤ ਸਿੱਧੂ ਦੀਆਂ ਇਨ੍ਹਾਂ ਗੱਲਾਂ ਨੇ ਦਿਲਜੀਤ ਦੋਸਾਂਝ ਨੂੰ ਸਟੇਜ ‘ਤੇ ਇੰਨਾ ਭਾਵੁਕ ਕਰ ਦਿੱਤਾ ਸੀ ਕਿ ਉਸ ਨੇ ਉਸੇ ਸਮੇਂ ਝੁਕ ਕੇ ਸਿੱਧੂ ਨੂੰ ਮੱਥਾ ਟੇਕਿਆ ਅਤੇ ਧੰਨਵਾਦ ਕੀਤਾ।

 

 

LEAVE A REPLY

Please enter your comment!
Please enter your name here