ਨਵਾਜ਼ ਸ਼ਰੀਫ, ਬਿਲਾਵਲ ਭੁੱਟੋ ਜ਼ਰਦਾਰੀ ਜਾਂ ਇਮਰਾਨ ਖਾਨ ਕਿਸੇ ਨੂੰ ਮਿਲੇਗੀ ਪਾਕਿਸਤਾਨ ਦੀ ਸੱਤਾ?

0
100051
ਨਵਾਜ਼ ਸ਼ਰੀਫ, ਬਿਲਾਵਲ ਭੁੱਟੋ ਜ਼ਰਦਾਰੀ ਜਾਂ ਇਮਰਾਨ ਖਾਨ ਕਿਸੇ ਨੂੰ ਮਿਲੇਗੀ ਪਾਕਿਸਤਾਨ ਦੀ ਸੱਤਾ?

Pakistan election 2024: ਪਾਕਿਸਤਾਨ ਵਿੱਚ ਅੱਜ ਆਮ ਚੋਣਾਂ ਹੋ ਰਹੀਆਂ ਹਨ। ਇਸ ਚੋਣ ਵਿੱਚ ਮੁੱਖ ਮੁਕਾਬਲਾ ਨਵਾਜ਼ ਸ਼ਰੀਫ਼ ਦੀ ਪੀਐਮਐਲ-ਐਨ, ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ, ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਅਤੇ ਹੋਰ ਖੇਤਰੀ ਪਾਰਟੀਆਂ ਦਰਮਿਆਨ ਹੋਵੇਗਾ।

ਭਾਰਤੀ ਸਮੇਂ ਮੁਤਾਬਕ ਸਵੇਰੇ 8:30 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ ਜੋ ਸ਼ਾਮ 5:30 ਵਜੇ ਤੱਕ ਜਾਰੀ ਰਹੇਗੀ। ਪਾਕਿਸਤਾਨ ਵਿੱਚ 24 ਕਰੋੜ ਤੋਂ ਵੱਧ ਲੋਕ ਰਹਿੰਦੇ ਹਨ। ਇਸ ਸਾਲ ਦੇਸ਼ ਵਿੱਚ ਕਰੀਬ 12.8 ਕਰੋੜ ਵੋਟਰ ਹਨ ਜੋ ਬੈਲਟ ਪੇਪਰ ਰਾਹੀਂ ਆਪਣੀ ਵੋਟ ਪਾਉਣਗੇ।

ਦੇਰ ਰਾਤ ਤੱਕ ਆ ਸਕਦੇ ਹਨ ਨਤੀਜੇ ਸਾਹਮਣੇ

ਦੇਰ ਰਾਤ ਤੱਕ ਨਤੀਜੇ ਸਾਹਮਣੇ ਆ ਸਕਦੇ ਹਨ। ਚੋਣ ਕਮਿਸ਼ਨ 9 ਫਰਵਰੀ ਨੂੰ ਅਧਿਕਾਰਤ ਤੌਰ ‘ਤੇ ਨਤੀਜਿਆਂ ਦਾ ਐਲਾਨ ਕਰ ਸਕਦਾ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਕੁੱਲ 336 ਸੀਟਾਂ ਹਨ। ਇਨ੍ਹਾਂ ‘ਚੋਂ 266 ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ, ਜਦਕਿ 70 ਸੀਟਾਂ ਰਾਖਵੀਆਂ ਹਨ ਜਿਸ ’ਚ 60 ਔਰਤਾਂ ਅਤੇ 10 ਗੈਰ-ਮੁਸਲਿਮ ਹਨ।

ਚੋਣ ਵਿੱਚ ਸਭ ਤੋਂ ਵੱਧ ਖਰਚ

ਵਿੱਤੀ ਰੁਕਾਵਟਾਂ ਦੇ ਬਾਵਜੂਦ ਪਾਕਿਸਤਾਨ ਦਾ ਚੋਣ ਕਮਿਸ਼ਨ ਪਿਛਲੀਆਂ 4 ਚੋਣਾਂ ਦੇ ਮੁਕਾਬਲੇ ਇਸ ਚੋਣ ਵਿੱਚ ਸਭ ਤੋਂ ਵੱਧ ਖਰਚ ਕਰ ਰਿਹਾ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਚੋਣ ‘ਤੇ ਕਰੀਬ 1 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਸੁਰੱਖਿਆ ਦੇ ਪੁਖਤਾ ਪ੍ਰਬੰਧ

ਪਾਕਿਸਤਾਨ ‘ਚ ਆਮ ਚੋਣਾਂ ਲਈ ਕਰੀਬ 6,50,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਚੋਣ ਵਿੱਚ 12.85 ਕਰੋੜ ਤੋਂ ਵੱਧ ਰਜਿਸਟਰਡ ਵੋਟਰ ਵੋਟ ਪਾਉਣਗੇ।

ਨਵਾਜ਼ ਸ਼ਰੀਫ਼ ਦੀ ਜਿੱਤ ਦੀ ਸਭ ਤੋਂ ਵੱਧ ਸੰਭਾਵਨਾ

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ PML-N ਸੰਸਦ ‘ਚ ਬਹੁਮਤ ਹਾਸਲ ਕਰਦਾ ਹੈ ਤਾਂ ਨਵਾਜ਼ ਸ਼ਰੀਫ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ।

 

LEAVE A REPLY

Please enter your comment!
Please enter your name here