ਫ਼ਿਰੋਜ਼ਪੁਰ 155 ਕੇਸਾਂ ਨਾਲ ਦੂਜੇ ਅਤੇ ਤਰਨਤਾਰਨ 133 ਕੇਸਾਂ ਨਾਲ ਤੀਜੇ ਸਥਾਨ ’ਤੇ ਹੈ। ਪਰਾਲੀ ਸਾੜਨ ਦੇ ਮਾਮਲੇ ਪਟਿਆਲਾ ਵਿੱਚ 83, ਅੰਮ੍ਰਿਤਸਰ ਵਿੱਚ 57, ਬਠਿੰਡਾ ਵਿੱਚ 34, ਬਰਨਾਲਾ ਵਿੱਚ 13, ਫਰੀਦਕੋਟ ਵਿੱਚ 40, ਗੁਰਦਾਸਪੁਰ ਵਿੱਚ 26, ਜਲੰਧਰ ਵਿੱਚ 30, ਕਪੂਰਥਲਾ ਵਿੱਚ 40, ਲੁਧਿਆਣਾ ਵਿੱਚ 57, ਮਾਨਸਾ ਵਿੱਚ 66, ਮੋਗਾ ਵਿੱਚ 34, ਸ੍ਰੀ ਮੁਕਤਸਰ ਸਾਹਿਬ ਤੋਂ 25 ਆਏ ਹਨ। ਅੰਕੜਿਆਂ ਅਨੁਸਾਰ ਸਾਲ 2021 ਵਿੱਚ 29 ਅਕਤੂਬਰ ਨੂੰ 1353 ਅਤੇ ਸਾਲ 2022 ਵਿੱਚ 1898 ਕੇਸ ਦਰਜ ਕੀਤੇ ਗਏ ਸਨ।
ਬਠਿੰਡਾ ਦਾ AQI 328 ਤੱਕ ਪਹੁੰਚਿਆ
ਐਤਵਾਰ ਨੂੰ ਬਠਿੰਡਾ ਦਾ AQI 328 ਦਰਜ ਕੀਤਾ ਗਿਆ, ਜੋ ਕਿ ਰੈੱਡ ਜ਼ੋਨ ਸ਼੍ਰੇਣੀ ਵਿੱਚ ਆਉਂਦਾ ਹੈ। ਲੁਧਿਆਣਾ ਦਾ AQI 217, ਪਟਿਆਲਾ ਦਾ 202, ਅੰਮ੍ਰਿਤਸਰ ਦਾ ਪੱਧਰ 134, ਖੰਨਾ ਦਾ 132, ਜਲੰਧਰ ਦਾ 129 ਹੋ ਗਿਆ ਹੈ। ਡਾਕਟਰਾਂ ਅਨੁਸਾਰ, AQI ਪੱਧਰ 60 ਤੋਂ ਘੱਟ ਮਨੁੱਖਾਂ ਲਈ ਆਦਰਸ਼ ਮੰਨਿਆ ਜਾਂਦਾ ਹੈ।
2022 ਦੇ ਮੁਕਾਬਲੇ ਇਸ ਸਾਲ ਭਾਵੇਂ 50 ਫੀਸਦੀ ਘੱਟ ਪਰਾਲੀ ਸਾੜੀ ਗਈ ਹੈ, ਪਰ ਤਿੰਨ ਜ਼ਿਲ੍ਹੇ ਅਜਿਹੇ ਹਨ, ਜਿੱਥੇ ਇਸ ਵਾਰ ਪਰਾਲੀ ਸਾੜਨ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਮਾਨਸਾ, ਐਸਏਐਸ ਨਗਰ ਅਤੇ ਪਠਾਨਕੋਟ ਸ਼ਾਮਲ ਹਨ। ਇਸ ਵਾਰ ਮਾਨਸਾ ਵਿੱਚ 2022 ਵਿੱਚ 28 ਅਕਤੂਬਰ ਤੱਕ 171 ਕੇਸਾਂ ਦੇ ਮੁਕਾਬਲੇ 205, ਐਸਏਐਸ ਨਗਰ ਵਿੱਚ 99 ਦੇ ਮੁਕਾਬਲੇ 101 ਕੇਸ ਸਾਹਮਣੇ ਆਏ ਅਤੇ ਪਿਛਲੇ ਸਾਲ ਪਠਾਨਕੋਟ ਵਿੱਚ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਸੀ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਘੱਟ ਪਰਾਲੀ ਸਾੜੀ ਗਈ ਹੈ।