ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਤਹਿਸੀਲ ਤੇ ਬਲਾਕ ਪੱਧਰ ਤੋਂ ਇਲਾਵਾ ਕਲੱਸਟਰਾਂ ਵਿੱਚ ਵੰਡ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਤੇ ਹੋਰ ਸਹਿਯੋਗ ਦਿੱਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਤੋਂ ਇਲਾਵਾ ਵੱਡੇ ਪੱਧਰ ‘ਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਅਤੇ ਇਸਦੇ ਯੋਗ ਪ੍ਰਬੰਧ ਦੇ ਚੰਗੇ ਪਹਿਲੂਆਂ ਬਾਰੇ ਕਿਸਾਨਾਂ ਤੇ ਹੋਰ ਲੋਕਾਂ ਨੂੰ ਸੁਚੇਤ ਕਰਨ ਲਈ ਨੁੱਕੜ ਨਾਟਕ ਰਾਹੀਂ ਵੀ ਸੰਦੇਸ਼ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਅੱਜ ਅਨਾਜ ਮੰਡੀ ਘਰਾਚੋਂ ਵਿਖੇ ਨੁੱਕੜ ਨਾਟਕ ਦੀ ਪੇਸ਼ਕਾਰੀ ਰਾਹੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਗਿਆ।
ਡੀ.ਸੀ. ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮਿਤੀ 4 ਨਵੰਬਰ ਅਨਾਜ ਮੰਡੀ ਸੁਨਾਮ, ਛਾਜਲੀ, ਖਡਿਆਲ ਅਤੇ ਛਾਹੜ ‘ਚ ਨੁੱਕੜ ਨਾਟਕ ਖੇਡਿਆ ਜਾਵੇਗਾ। ਉਨ੍ਹਾਂ ਕਿਹਾ ਕਿ 5 ਨਵੰਬਰ ਨੂੰ ਅਨਾਜ ਮੰਡੀ ਦਿੜ੍ਹਬਾ, ਜਨਾਲ ਅਤੇ ਰੋਗਲਾ, 6 ਨਵੰਬਰ ਨੂੰ ਅਨਾਜ ਮੰਡੀ ਧੂਰੀ, ਸ਼ੇਰਪੁਰ ਅਤੇ ਲੱਡਾ ‘ਚ, 7 ਨਵੰਬਰ ਨੂੰ ਅਨਾਜ ਮੰਡੀ ਮੂਣਕ, ਖਨੌਰੀ, ਮਕੌਰੜ ਸਾਹਿਬ ਤੇ ਮਨਿਆਣਾ ਅਤੇ 8 ਨਵੰਬਰ ਨੂੰ ਅਨਾਜ ਮੰਡੀ ਲਹਿਰਾ, ਹਰਿਆਊ ਅਤੇ ਡਸਕਾ ‘ਚ ਇਹ ਨੁੱਕੜ ਨਾਟਕ ਖੇਡੇ ਜਾਣਗੇ।