ਪਾਸਪੋਰਟ ਸੇਵਾ ਪੋਰਟਲ 29 ਅਗਸਤ ਨੂੰ ਸ਼ਾਮ 8 ਵਜੇ ਤੋਂ ਲੈ ਕੇ 2 ਸਤੰਬਰ ਨੂੰ ਸਵੇਰੇ 6 ਵਜੇ ਤੱਕ ਤਕਨੀਕੀ ਰੱਖ-ਰਖਾਅ ਦੇ ਅਧੀਨ ਰਹੇਗਾ। ਇਸ ਸਮੇਂ ਦੌਰਾਨ, ਪੋਰਟਲ ਨਾਗਰਿਕਾਂ ਲਈ ਉਪਲਬਧ ਨਹੀਂ ਹੋਵੇਗਾ।
30 ਅਗਸਤ ਨੂੰ ਹੋਣ ਵਾਲੀਆਂ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦਿਨ ਲਈ ਪੁਸ਼ਟੀ ਕੀਤੀ ਮੁਲਾਕਾਤਾਂ ਵਾਲੇ ਬਿਨੈਕਾਰਾਂ ਨੂੰ ਉਹਨਾਂ ਦੀਆਂ ਮੁੜ ਨਿਰਧਾਰਿਤ ਮੁਲਾਕਾਤਾਂ ਬਾਰੇ SMS ਸੂਚਨਾਵਾਂ ਪ੍ਰਾਪਤ ਹੋਣਗੀਆਂ।
ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 34-ਏ ਸਥਿਤ ਪਾਸਪੋਰਟ ਦਫ਼ਤਰ ਵਿਖੇ ਆਮ ਪੁੱਛਗਿੱਛ ਵਾਕ-ਇਨ ਕਾਊਂਟਰ ਵੀ 30 ਅਗਸਤ ਨੂੰ ਰਹੇਗਾ।