ਮੋਹਾਲੀ: ਮੋਹਾਲੀ ਦੇ ਕੁਰਾਲੀ ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੀ ਪੰਚਾਇਤ ਨੇ ਪਰਵਾਸੀਆਂ ਖਿਲਾਫ਼ ਵੱਡਾ ਐਲਾਨ ਕੀਤਾ ਹੈ। ਪਿੰਡ ਦੀ ਪੰਚਾਇਤ ਨੇ ਪਰਵਾਸੀਆਂ ਖਿਲਾਫ਼ ਮਤਾ ਪਾਇਆ ਹੈ ਕਿ ਕਿਸੇ ਵੀ ਪਰਵਾਸੀ ਨੂੰ ਪਿੰਡ ‘ਚ ਨਹੀਂ ਰਹਿਣ ਦਿੱਤਾ ਜਾਵੇਗਾ। ਲੋਕਾਂ ਵੱਲੋਂ ਪਿੰਡ ਵਿਚੋਂ ਪਰਵਾਸੀਆਂ ਕੋਲੋਂ ਘਰ ਵੀ ਖਾਲੀ ਕਰਵਾਏ ਗਏ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਪਿੰਡ ਛੱਡਣ ਲਈ ਹਫਤੇ ਦਾ ਸਮਾਂ ਦਿੱਤਾ ਗਿਆ।