ਪੁਲਿਸ ਅਫ਼ਸਰ ਕੁਲਦੀਪ ਸਿੰਘ ਚਾਹਲ ਫਿਰ ਵਿਵਾਦਾਂ ‘ਚ ? ਹਾਈਕੋਰਟ ਨੇ ਚਾਹਲ ਦੀ ਲਗਾਈ ਕਲਾਸ

0
389

ਲੁਧਿਆਣਾ ਦੇ ਫੀਲਡਗੰਜ ਦੇ ਰਿੰਕਲ ਖੇੜਾ ਕਤਲ ਕਾਂਡ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੁਲੀਸ ਅਧਿਕਾਰੀਆਂ ਦੀ ਖਿਚਾਈ ਕੀਤੀ ਹੈ। ਇਸ ਕਤਲ ਕਾਂਡ ਦੇ ਮੁੱਖ ਗਵਾਹ ਅਤੇ ਮ੍ਰਿਤਕ ਦੇ ਭਰਾ ਮਨੀ ਖੇੜਾ ਨੇ ਪੁਲੀਸ ਅਧਿਕਾਰੀਆਂ ਤੇ ਸ਼ਿਕਾਇਤਾਂ ਦੇਣ ਦੀ ਰੰਜਿਸ਼ ਕਾਰਨ ਕੁੱਟਮਾਰ ਕਰਨ ਤੇ ਇਸ ਮਾਮਲੇ ‘ਤੇ ਕਾਰਵਾਈ ਨਾ ਕਰਨ ਸਬੰਧੀ ਹਾਈ ਕੋਰਟ ਕੋਲ ਪਹੁੰਚ ਕੀਤੀ ਸੀ।

ਅਦਾਲਤ ਨੇ ਇਸ ਮਾਮਲੇ ‘ਤੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ ਪਰ ਛੇ ਮਹੀਨੇ ਬੀਤਣ ਤੋਂ ਬਾਅਦ ਵੀ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕੋਈ ਕਾਰਵਾਈ ਨਾ ਕੀਤੀ, ਜਿਸ ਖ਼ਿਲਾਫ਼ ਅਦਾਲਤ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ, ਜਿਸ ਵਿੱਚ ਉਸ ਨੇ ਕਿਹਾ ਕਿ ਪੁਲੀਸ ਜਾਂ ਤਾਂ ਸਬੰਧਤ ਪੁਲੀਸ ਮੁਲਾਜ਼ਮਾਂ ਖ਼ਿਲਾਫ਼ 15 ਦਿਨਾਂ ਅੰਦਰ ਕਾਰਵਾਈ ਕਰੇ ਨਹੀਂ ਤਾਂ ਪੁਲੀਸ ਕਮਿਸ਼ਨਰ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਏਗਾ।

ਮਨੀ ਖੇੜਾ ਨੇ ਪੁਲੀਸ ਮੁਲਾਜ਼ਮਾਂ ‘ਤੇ ਕੁੱਟਮਾਰ, ਤਸ਼ੱਦਦ ਕਰਨ ਅਤੇ ਉਸ ਦਾ ਮੈਡੀਕਲ ਨਾ ਕਰਵਾਉਣ ਦੇਣ ਦੇ ਦੋਸ਼ ਲਾਏ ਸਨ। ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ‘ਤੇ ਮਨੀ ਖੇੜਾ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ। ਅਦਾਲਤ ਨੇ ਇਸ ਮਾਮਲੇ ਅਧਿਕਾਰੀਆਂ ਵਿੱਚ ਨੂੰ ਕਾਰਵਾਈ ਕਰਕੇ ਅਦਾਲਤ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਮਨੀ ਖੇੜਾ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਸੀ। ਉਹ ਇਸ ਗੱਲ ਰੰਜਿਸ਼ ਰੱਖਦੇ ਸਨ ਕਿ ਉਸ ਨੇ ਪੁਲੀਸ ਵਿਰੁੱਧ ਵੀ ਕਾਰਵਾਈ ਨਾ ਕਰਨ ਸਬੰਧੀ ਕਈ ਸ਼ਿਕਾਇਤਾਂ ਕੀਤੀਆਂ ਸਨ।

 

LEAVE A REPLY

Please enter your comment!
Please enter your name here