ਪੁਲਿਸ ਵੱਲੋਂ ਵਿਦੇਸ਼ੀ ਗੈਂਗਸਟਰਾਂ ਦੀ ਹਮਾਇਤ ਵਾਲੇ ਮੋਡਿਊਲ ਦਾ ਪਰਦਾਫਾਸ਼; ਮੁੱਖ ਸੰਚਾਲਕ, ਤਿੰਨ ਹਥਿਆਰ ਸਪਲਾਇਰ ਦੋ ਪਿਸਤੌਲਾਂ ਨਾਲ ਫੜੇ ਗਏ

0
108
ਪੁਲਿਸ ਵੱਲੋਂ ਵਿਦੇਸ਼ੀ ਗੈਂਗਸਟਰਾਂ ਦੀ ਹਮਾਇਤ ਵਾਲੇ ਮੋਡਿਊਲ ਦਾ ਪਰਦਾਫਾਸ਼; ਮੁੱਖ ਸੰਚਾਲਕ, ਤਿੰਨ ਹਥਿਆਰ ਸਪਲਾਇਰ ਦੋ ਪਿਸਤੌਲਾਂ ਨਾਲ ਫੜੇ ਗਏ

ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, ਏਜੀਟੀਐਫ ਨੇ ਐਸ.ਏ.ਐਸ.ਨਗਰ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਵਿਦੇਸ਼ੀ ਅਧਾਰਤ ਹੈਂਡਲਰ ਪਵਿਤਰ ਯੂਐਸਏ ਅਤੇ ਮਨਜਿੰਦਰ ਫਰਾਂਸ ਦੁਆਰਾ ਚਲਾਏ ਜਾ ਰਹੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਉਨ੍ਹਾਂ ਦੇ ਮੁੱਖ ਸੰਚਾਲਕ ਨਵਜੋਤ ਸਿੰਘ ਉਰਫ ਜੋਟਾ ਅਤੇ ਰਾਜਸਥਾਨ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ।

ਫੜੇ ਗਏ ਤਿੰਨ ਹਥਿਆਰ ਸਪਲਾਇਰਾਂ ਦੀ ਪਛਾਣ ਮੁਹੰਮਦ ਆਸਿਫ਼ ਅਤੇ ਭਾਨੂ ਸਿਸੋਦੀਆ ਅਤੇ ਅਨਿਲ ਕੁਮਾਰ ਵਜੋਂ ਹੋਈ ਹੈ, ਜੋ ਸਾਰੇ ਰਾਜਸਥਾਨ ਦੇ ਜ਼ਿਲ੍ਹਾ ਬਲੋਤਰਾ ਦੇ ਰਹਿਣ ਵਾਲੇ ਹਨ। ਗ੍ਰਿਫਤਾਰ ਕੀਤੇ ਗਏ ਰਾਜਸਥਾਨ ਦੇ ਤਿੰਨ ਹਥਿਆਰਾਂ ਦੇ ਸਪਲਾਇਰਾਂ ਦਾ ਅਪਰਾਧਿਕ ਇਤਿਹਾਸ ਹੈ, ਜਦੋਂ ਕਿ ਦੋਸ਼ੀ ਨਵਜੋਤ ਉਰਫ ਜੋਟਾ ਖਿਲਾਫ ਕਤਲ ਦੀ ਕੋਸ਼ਿਸ਼, ਡਕੈਤੀ, ਸਨੈਚਿੰਗ, ਐਨਡੀਪੀਐਸ ਅਤੇ ਅਸਲਾ ਐਕਟ ਨਾਲ ਸਬੰਧਤ ਘਿਨਾਉਣੇ ਅਪਰਾਧਾਂ ਦੇ 21 ਕੇਸ ਦਰਜ ਹਨ।

ਡੀਜੀਪੀ ਨੇ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲਾਂ ਵਾਲੀ ਖੇਪ ਜਿਸ ਵਿੱਚ ਇੱਕ ਆਧੁਨਿਕ ਆਟੋਮੈਟਿਕ .32 ਕੈਲੀਬਰ ਪਿਸਤੌਲ ਅਤੇ ਅੱਠ ਜਿੰਦਾ ਕਾਰਤੂਸ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਖੇਪ ਮੁਲਜ਼ਮ ਨਵਜੋਤ ਜੋਤਾ ਨੂੰ ਸੌਂਪੀ ਜਾਣੀ ਸੀ।

LEAVE A REPLY

Please enter your comment!
Please enter your name here