ਪੰਚਕੂਲਾ ਵਾਸੀ ਨੂੰ ਆਇਆ 60,000 ਰੁਪਏ ਦਾ ਪਾਣੀ ਦਾ ਬਿੱਲ!

0
69001
ਪੰਚਕੂਲਾ ਵਾਸੀ ਨੂੰ ਆਇਆ 60,000 ਰੁਪਏ ਦਾ ਪਾਣੀ ਦਾ ਬਿੱਲ!

ਪੰਚਕੂਲਾ: ਸੈਕਟਰ 4 ਦੇ ਇੱਕ ਵਸਨੀਕ ਨੂੰ 60,000 ਰੁਪਏ ਦਾ ਪਾਣੀ ਦਾ ਬਿੱਲ ਆਇਆ ਕਿਉਂਕਿ ਮੀਟਰ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਕੰਮ ਨਹੀਂ ਕਰ ਰਿਹਾ ਸੀ, ਜਦਕਿ ਵਿਭਾਗ ਉਸਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਵਿੱਚ ਅਸਫਲ ਰਿਹਾ।

ਇਹ ਮਾਮਲਾ ਅੱਜ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਸਥਾਨਕ ਵਿਧਾਇਕ ਗਿਆਨ ਚੰਦ ਗੁਪਤਾ ਵੱਲੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਆਯੋਜਿਤ ਜਨਤਾ ਦਰਬਾਰ ਦੌਰਾਨ ਸਾਹਮਣੇ ਆਇਆ।

ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ, ਗੁਪਤਾ ਨੇ ਹਰਿਆਣਾ ਸ਼ਹਿਰੀ ਵਿਕਾਸ ਪ੍ਰਧਿਕਰਨ (ਐਚਐਸਵੀਪੀ) ਦੇ ਕਾਰਜਕਾਰੀ ਇੰਜੀਨੀਅਰ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਮੀਟਰ ਸਮੇਂ ਸਿਰ ਬਦਲ ਦਿੱਤਾ ਜਾਂਦਾ ਤਾਂ ਸ਼ਿਕਾਇਤਕਰਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ।

ਗੁਪਤਾ ਨੇ ਕਿਹਾ ਕਿ ਪੰਚਕੂਲਾ ਨਗਰ ਨਿਗਮ ਵੱਲੋਂ ਹੁਨਰ ਰੋਜ਼ਗਾਰ ਨਿਗਮ ਦੇ ਪੋਰਟਲ ‘ਤੇ ਕਈ ਕਰਮਚਾਰੀਆਂ ਦੇ ਨਾਂ ਅਪਲੋਡ ਨਾ ਕਰਨ ਦਾ ਮਾਮਲਾ ਉਨ੍ਹਾਂ ਦੇ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਬੰਧਤ ਕਰਮਚਾਰੀਆਂ ਦੀ ਵੈਰੀਫਿਕੇਸ਼ਨ ਵਿੱਚ ਦੇਰੀ ਹੋਣ ਕਾਰਨ ਪੋਰਟਲ ’ਤੇ ਨਾਮ ਅਪਲੋਡ ਨਹੀਂ ਕੀਤੇ ਜਾ ਸਕੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ।

ਡੰਪਿੰਗ ਗਰਾਊਂਡ ਦੀ ਸਮੱਸਿਆ ਸਬੰਧੀ ਸੈਕਟਰ 25 ਵਾਸੀਆਂ ਦਾ ਵਫ਼ਦ ਉਨ੍ਹਾਂ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ ਅਤੇ ਜਲਦੀ ਹੀ ਇਸ ਸਬੰਧੀ ਸਾਕਾਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ।

ਇਸ ਮੌਕੇ ਸ੍ਰੀ ਗੁਪਤਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ |

 

LEAVE A REPLY

Please enter your comment!
Please enter your name here