ਪੰਜਾਬੀ ਨੌਜਵਾਨ ਨੂੰ ਦੁਬਈ ‘ਚ 50 ਲੱਖ ਰੁਪਏ ਜੁਰਮਾਨਾ

0
100030
ਪੰਜਾਬੀ ਨੌਜਵਾਨ ਨੂੰ ਦੁਬਈ 'ਚ 50 ਲੱਖ ਰੁਪਏ ਜੁਰਮਾਨਾ

 

ਮਲਸੀਆਂ ਦੇ ਪਿੰਡ ਕਾਟੀ ਵੜੈਚ (Village Kati Varaich) ਦੇ ਰਹਿਣ ਵਾਲੇ ਸੁਖਚੈਨ ਸਿੰਘ ਨੂੰ ਸੜਕ ਹਾਦਸੇ ਦੇ ਮਾਮਲੇ ਵਿੱਚ ਦੁਬਈ ’ਚ ਗ੍ਰਿਫ਼ਤਾਰ (Arrested in Dubai) ਕੀਤਾ ਗਿਆ ਹੈ। ਉੱਥੋਂ ਦੀ ਅਦਾਲਤ ਨੇ ਸੁਖਚੈਨ ’ਤੇ ਕਰੀਬ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।

ਸੁਖਚੈਨ ਦੇ ਪਰਿਵਾਰ ਨੇ ਜਲੰਧਰ ਦੇ ਲੋਕਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦਾ ਪਰਿਵਾਰਕ ਮੈਂਬਰ ਵਾਪਸ ਆ ਸਕੇ। ਸੰਤ ਗੁਰਮੇਜ ਸਿੰਘ ਨਾਲ ਜਲੰਧਰ ਪੁੱਜੇ ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਖਚੈਨ ਸਿੰਘ ਆਪਣਾ ਭਵਿੱਖ ਸੰਵਾਰਨ ਲਈ ਜਨਵਰੀ 2019 ਵਿੱਚ ਦੁਬਈ (Dubai) ਗਿਆ ਸੀ। ਉਹ 4 ਨਵੰਬਰ 2021 ਨੂੰ ਭਾਰਤ ਆਇਆ ਤੇ ਦਸੰਬਰ ਵਿੱਚ ਦੁਬਾਰਾ ਦੁਬਈ ਗਿਆ।

ਉਹ ਉੱਥੇ ਡਰਾਈਵਰੀ ਕਰਦਾ ਸੀ ਜਦੋਂ ਇਕ ਪਾਕਿਸਤਾਨੀ ਨਾਗਰਿਕ ਦੀ ਉਸ ਦੀ ਕਾਰ ਹੇਠਾਂ ਆਉਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੁਖਚੈਨ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਚੁੱਕੀ ਹੈ। ਉਸ ਦੀ ਮਾਤਾ ਰਣਜੀਤ ਕੌਰ ਸਰਕਾਰੀ ਪੈਨਸ਼ਨ ’ਤੇ ਗੁਜ਼ਾਰਾ ਕਰ ਰਹੀ ਹੈ। ਪਰਿਵਾਰ ਕੋਲ ਕੋਈ ਜਾਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਉਹ ਸੁਖਚੈਨ ਸਿੰਘ ਦੀ ਜਾਨ ਬਚਾ ਸਕਣ।

ਪਰਿਵਾਰ ਨੇ ਦੱਸਿਆ ਕਿ ਸੁਖਚੈਨ ਉਨ੍ਹਾਂ ਦੇ ਪਰਿਵਾਰ ਦਾ ਆਖਰੀ ਕਮਾਉਣ ਵਾਲਾ ਮੈਂਬਰ ਹੈ। ਪਰਿਵਾਰ ਨੂੰ ਡਾ. ਐਮਪੀ ਸਿੰਘ ਵੱਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਪਰਿਵਾਰ ਸਿਰਫ਼ 8 ਲੱਖ ਰੁਪਏ ਹੀ ਇਕੱਠੇ ਕਰ ਸਕਿਆ ਹੈ।

LEAVE A REPLY

Please enter your comment!
Please enter your name here