ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕਸ਼ਮੀਰ ‘ਚ ਕੀਤਾ ਕਮਾਲ, ਨੌਰਥ ਜ਼ੋਨ ਵਾਲੀਬਾਲ ਮੁਕਾਬਿਲਆਂ ‘ਚ ਜਿੱਤਿਆ ਸੋਨ

0
100030
ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕਸ਼ਮੀਰ 'ਚ ਕੀਤਾ ਕਮਾਲ, ਨੌਰਥ ਜ਼ੋਨ ਵਾਲੀਬਾਲ ਮੁਕਾਬਿਲਆਂ 'ਚ ਜਿੱਤਿਆ ਸੋਨ

ਸ੍ਰੀਨਗਰ ਵਿਖੇ ਯੂਨੀਵਰਸਿਟੀ ਆਫ਼ ਕਸ਼ਮੀਰ ਵਿੱਚ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ. ਆਈ. ਯੂ.) ਵੱਲੋਂ ਕਰਵਾਏ ਜਾ ਰਹੇ ਵਾਲੀਬਾਲ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਲੜਕੀਆਂ ਦੀ ਟੀਮ ਨੇ ਸੋਨ ਤਗ਼ਮਾ ਹਾਸਿਲ ਕਰ ਲਿਆ ਹੈ।

ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕਰ ਦਿੱਤਾ ਕਮਾਲ

ਇਸ ਟੀਮ ਦੀ ਕੋਚ ਰਚਨਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੀਗ ਮੈਚਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਇਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਟੂਰਨਾਮੈਂਟ ਵਿੱਚ ਖੇਡੇ ਆਪਣੇ ਸਾਰੇ ਹੀ ਮੈਚ ਜਿੱਤ ਲਏ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਖੇਡੇ ਵੱਖ-ਵੱਖ ਮੈਚਾਂ ਦੌਰਾਨ ਯੂਨੀਵਰਸਿਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਲਵਲੀ ਯੂਨੀਵਰਸਿਟੀ ਫਗਵਾੜਾ ਆਦਿ ਸਮੇਤ ਦੀਆਂ ਟੀਮਾਂ ਨੂੰ ਹਰਾਇਆ।

ਹੁਣ ਉੜੀਸ਼ਾ ਜਾਵੇਗਾ ਇਹ ਟੀਮ

ਨੌਰਥ ਜ਼ੋਨ ਦੀ ਜੇਤੂ ਇਹ ਟੀਮ ਹੁਣ ਦਸੰਬਰ ਮਹੀਨੇ ਉੜੀਸਾ ਦੇ ਭੁਵਨੇਸ਼ਵਰ ਵਿਖੇ ਹੋਣ ਵਾਲੀਆਂ ਰਾਸ਼ਟਰੀ ਪੱਧਰੀ ਖੇਡਾਂ ਵਿੱਚ ਸਮੁੱਚੇ ਉੱਤਰ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਖੇਡ ਮੈਦਾਨ ਵਿੱਚ ਉੱਤਰੇਗੀ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਅਜੀਤਾ ਵੱਲੋਂ ਜੇਤੂ ਟੀਮ ਅਤੇ ਇਸ ਦੀ ਕੋਚ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ ਗਈ।

ਯੂਨੀਵਰਸਿਟੀ ਲੜਕੀਆਂ ਦੇ ਸੁਪਨਿਆਂ ਦੀ ਪੂਰਤੀ ਲਈ ਆਪਣੀ ਵਿਸ਼ੇਸ਼ ਭੂਮਿਕਾ ਰੱਖਦੀ

ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਲੜਕੀਆਂ ਦੀ ਵਾਲੀਬਾਲ ਦੀ ਟੀਮ ਨੇ ਪਹਿਲਾਂ ਵੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪੱਧਰ ਤੱਕ ਲੜਕੀਆਂ ਦੀ ਪ੍ਰਾਪਤੀ ਹੋਣਾ ਪੰਜਾਬੀ ਯੂਨੀਵਰਸਿਟੀ ਹੋਰ ਵੀ ਵਧੇਰੇ ਅਰਥ ਰੱਖਦਾ ਹੈ ਕਿਉਂਕਿ ਯੂਨੀਵਰਸਿਟੀ ਲੜਕੀਆਂ ਦੇ ਸੁਪਨਿਆਂ ਦੀ ਪੂਰਤੀ ਲਈ ਆਪਣੀ ਵਿਸ਼ੇਸ਼ ਭੂਮਿਕਾ ਰੱਖਦੀ ਹੈ।

LEAVE A REPLY

Please enter your comment!
Please enter your name here