ਪੰਜਾਬ ਅੰਦਰ ਫੋਰਟੀਫਾਇਡ ਰਾਈਸ ਦੇ ਵਿਰੋਧ ਮਗਰੋਂ ਮੰਡੀਆਂ ‘ਚ ਪੁੱਜੇ ਐਫਸੀਆਈ ਅਧਿਕਾਰੀ, ਖੰਨਾ

0
100009
ਪੰਜਾਬ ਅੰਦਰ ਫੋਰਟੀਫਾਇਡ ਰਾਈਸ ਦੇ ਵਿਰੋਧ ਮਗਰੋਂ ਮੰਡੀਆਂ 'ਚ ਪੁੱਜੇ ਐਫਸੀਆਈ ਅਧਿਕਾਰੀ, ਖੰਨਾ

 

ਫੋਰਟੀਫਾਈਡ ਰਾਇਸ ਨੂੰ ਲੈ ਕੇ ਪੰਜਾਬ ਅੰਦਰ ਸ਼ੈਲਰ ਮਾਲਕਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਐਫਸੀਆਈ ਅਧਿਕਾਰੀਆਂ ਨੇ ਪੰਜਾਬ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਨਾ ਸ਼ੁਰੂ ਕੀਤਾ। ਐਫਸੀਆਈ ਦੇ ਕਾਰਜਕਾਰੀ ਨਿਰਦੇਸ਼ਕ (ਈਡੀ) ਆਸ਼ੂਤੋਸ਼ ਜੋਸ਼ੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਪੁੱਜੇ। ਉਨ੍ਹਾਂ ਸਾਮਣੇ ਕਮਿਸ਼ਨ ਏਜੰਟਾਂ ਅਤੇ ਸ਼ੈਲਰ ਮਾਲਕਾਂ ਨੇ ਆਪਣੀਆਂ ਮੰਗਾਂ ਰੱਖੀਆਂ।

ਜਲਦੀ ਹੀ ਹੱਲ ਕੀਤਾ ਜਾਵੇਗਾ

ਖੰਨਾ ਮਾਰਕੀਟ ਕਮੇਟੀ ਵਿਖੇ ਮੀਟਿੰਗ ਦੌਰਾਨ ਐਫਸੀਆਈ ਅਧਿਕਾਰੀ ਨੇ ਕਣਕ ਅਤੇ ਝੋਨੇ ਦੇ ਦੋਵੇਂ ਸੀਜ਼ਨਾਂ ਬਾਰੇ ਚਰਚਾ ਕੀਤੀ। ਈਡੀ ਆਸ਼ੂਤੋਸ਼ ਜੋਸ਼ੀ ਨੇ ਕਿਹਾ ਕਿ ਫੋਰਟੀਫਾਈਡ ਰਾਇਸ ਬਾਰੇ ਵਿਚਾਰ ਚੱਲ ਰਿਹਾ ਹੈ। ਇਸਦਾ ਜਲਦੀ ਹੀ ਹੱਲ ਕੀਤਾ ਜਾਵੇਗਾ। ਅਨਾਜ ਭੰਡਾਰਨ ‘ਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਵਿਭਾਗ ਇਸ ‘ਤੇ ਮਿਲ ਕੇ ਕੰਮ ਕਰ ਰਹੇ ਹਨ। ਯੋਜਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਵਿੱਚ ਖੁੱਲ੍ਹੇ ਅਸਮਾਨ ਹੇਠ ਅਨਾਜ ਦਾ ਇੱਕ ਦਾਣਾ ਵੀ ਨਹੀਂ ਹੋਵੇਗਾ। ਇੱਕ ਵੀ ਦਾਣਾ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ।

4 ਮੁੱਖ ਮੰਗਾਂ ਰੱਖੀਆਂ

ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਐਫਸੀਆਈ ਅਧਿਕਾਰੀ ਅੱਗੇ 4 ਮੁੱਖ ਮੰਗਾਂ ਰੱਖੀਆਂ ਗਈਆਂ। ਸਭ ਤੋਂ ਵੱਡੀ ਮੰਗ ਐਫਸੀਆਈ ਵੱਲ ਪੰਜਾਬ ਦੇ ਕਮਿਸ਼ਨ ਏਜੰਟਾਂ ਦੇ ਕਰੋੜਾਂ ਰੁਪਏ ਦੇ ਬਕਾਏ ਦੀ ਸੀ। ਦੂਸਰੀ ਮੰਗ ਕਮਿਸ਼ਨ ਏਜੰਟਾਂ ਦੇ ਕਮਿਸ਼ਨ ਵਧਾਉਣ ਦੀ ਸੀ। ਕਿਉਂਕਿ, ਪ੍ਰਾਈਵੇਟ ਵਪਾਰੀ ਕਣਕ ਦੀ ਖਰੀਦ ‘ਤੇ 55 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦਿੰਦੇ ਹਨ। ਸਰਕਾਰੀ ਕਮਿਸ਼ਨ 46 ਰੁਪਏ ਹੈ। ਜਿਸ ਕਾਰਨ ਕਮਿਸ਼ਨ ਏਜੰਟ ਵਪਾਰੀਆਂ ਨੂੰ ਕਣਕ ਵੇਚਣ ਵਿੱਚ ਦਿਲਚਸਪੀ ਲੈਂਦੇ ਹਨ। ਜੇਕਰ ਸਰਕਾਰ ਕਮਿਸ਼ਨ ਏਜੰਟਾਂ ਦਾ ਕਮਿਸ਼ਨ ਵਧਾ ਦਿੰਦੀ ਹੈ ਤਾਂ ਕਣਕ ਦੀ ਖਰੀਦ ਵੀ ਵਧੇਗੀ। ਤੀਜੀ ਮੰਗ ਈ.ਪੀ.ਐਫ. ਜਿਸ ਨੂੰ ਕਮਿਸ਼ਨ ਏਜੰਟਾਂ ‘ਤੇ ਜ਼ਬਰਦਸਤੀ ਲਾਗੂ ਕੀਤਾ ਗਿਆ। ਚੌਥੀ ਮੰਗ ਝੋਨੇ ਦੀ ਫ਼ਸਲ ਦੀ ਨਮੀ ਵਿੱਚ ਰਾਹਤ ਦੇਣ ਦੀ ਸੀ। ਰੋਸ਼ਾ ਨੇ ਦੱਸਿਆ ਕਿ ਐਫਸੀਆਈ ਅਧਿਕਾਰੀ ਜੋਸ਼ੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਕਣਕ ਦੇ ਸੀਜ਼ਨ ਤੋਂ ਪਹਿਲਾਂ ਇਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ।

LEAVE A REPLY

Please enter your comment!
Please enter your name here