ਪੰਜਾਬ ‘ਚ ਹੜ੍ਹਾਂ ਦੇ 2 ਮਹੀਨੇ ਬਾਅਦ ਵੀ ਕਿਸਾਨ ਪਰੇਸ਼ਾਨ, ਕਿਤੇ ਖੇਤਾਂ ‘ਚ 3-4 ਫੁੱਟ ਤੱਕ ਭਰਿਆ ਪਾਣੀ ਤਾਂ ਕਿਤੇ

0
100029
ਪੰਜਾਬ 'ਚ ਹੜ੍ਹਾਂ ਦੇ 2 ਮਹੀਨੇ ਬਾਅਦ ਵੀ ਕਿਸਾਨ ਪਰੇਸ਼ਾਨ, ਕਿਤੇ ਖੇਤਾਂ 'ਚ 3-4 ਫੁੱਟ ਤੱਕ ਭਰਿਆ ਪਾਣੀ ਤਾਂ ਕਿਤੇ

ਪੰਜਾਬ ਵਿੱਚ ਹੜ੍ਹਾਂ ਨੇ ਇਸ ਵਾਰ ਭਾਰੀ ਭਾਰੀ ਤਬਾਹੀ ਮਚਾਈ ਹੈ। ਸੂਬੇ ਦੇ ਕਰੀਬ 19 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਹੜ੍ਹ ਕਾਰਨ 40 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੜ੍ਹਾਂ ਦੀ ਤਬਾਹੀ ਦਾ ਦ੍ਰਿਸ਼ ਅਜੇ ਵੀ ਲੋਕਾਂ ਦਾ ਡਰ ਘੱਟ ਨਹੀਂ ਕਰ ਸਕਿਆ ਹੈ। ਜਲੰਧਰ ਜ਼ਿਲ੍ਹੇ ‘ਚ 60 ਦਿਨ ਬੀਤ ਜਾਣ ਤੋਂ ਬਾਅਦ ਵੀ ਹੜ੍ਹਾਂ ਦਾ ਪਾਣੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਰਿਹਾ ਹੈ। ਜਲੰਧਰ ਦੇ ਲੋਹੀਆਂ ਬਲਾਕ ਦੇ ਕਰੀਬ 700 ਏਕੜ ਖੇਤ ਅਜੇ ਵੀ ਪਾਣੀ ਨਾਲ ਭਰੇ ਹੋਏ ਹਨ।

ਕਿਤੇ ਪਾਣੀ ਹੈ ਤੇ ਕਿਤੇ ਰੇਤ ਹੀ ਰੇਤ

ਜਲੰਧਰ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਹਨ। ਇੱਕ ਪਾਸੇ ਖੇਤ ਪਾਣੀ ਨਾਲ ਭਰੇ ਪਏ ਹਨ ਅਤੇ ਦੂਜੇ ਪਾਸੇ ਕਈ ਥਾਵਾਂ ਤੇ ਹਰ ਪਾਸੇ ਰੇਤ ਹੀ ਰੇਤ ਨਜ਼ਰ ਆ ਰਹੀ ਹੈ। ਜਿਵੇਂ ਉੱਥੇ ਰੇਗਿਸਤਾਨ ਹੋਵੇ। ਕੁੱਝ ਖੇਤਾਂ ਵਿੱਚ ਤਰੇੜਾਂ ਵੀ ਪੈਦਾ ਹੋਈਆਂ ਹਨ। ਮੁੰਡੀ ਸ਼ਹਿਰੀਆਂ, ਮੁੰਡੀ ਚੋਲੀਅਨ, ਮੰਡਲਾ ਛੰਨਾ ਅਤੇ ਢੱਕਾ ਬਸਤੀ ਖੇਤਰਾਂ ਵਿੱਚ ਵੀ ਇਹੋ ਸਥਿਤੀ ਬਣੀ ਹੋਈ ਹੈ। ਹੜ੍ਹਾਂ ਦੇ ਪਾਣੀ ਨਾਲ ਭਰੇ ਇਲਾਕਿਆਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹਾਂ ਦਾ ਪਾਣੀ ਘੱਟਣ ਤੋਂ ਬਾਅਦ ਬਣੇ ਟੋਇਆਂ ਵਿੱਚੋਂ ਰੇਤ ਕੱਢ ਕੇ ਟੋਇਆਂ ਵਿੱਚੋਂ ਰੇਤਾ ਭਰਨਾ ਔਖਾ ਕੰਮ ਹੈ।

ਖੇਤਾਂ ਵਿੱਚ 3-4 ਦਿਨਾਂ ਤੱਕ ਪਾਣੀ ਰਹਿੰਦੈ ਇਕੱਠਾ

ਢੱਕਾ ਬਸਤੀ ਦੇ ਖੇਤਾਂ ਵਿੱਚ ਹਾਲੇ ਵੀ 3-4 ਫੁੱਟ ਹੜ੍ਹ ਦਾ ਪਾਣੀ ਜਮ੍ਹਾਂ ਹੈ। ਕੁੱਝ ਖੇਤਾਂ ਵਿੱਚ ਜਿੱਥੇ ਗਾਦ ਇਕੱਠੀ ਹੋ ਗਈ ਹੈ। ਪਾਣੀ ਘੱਟ ਹੋਣ ਵਿੱਚ ਸਮਾਂ ਲੱਗੇਗਾ। ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਇਸ ਵਾਰ ਬਿਆਸ ਅਤੇ ਸਤਲੁਜ ਵਿੱਚ ਪਾਣੀ ਦਾ ਦਬਾਅ ਵਧ ਗਿਆ ਸੀ, ਜਿਸ ਕਾਰਨ ਭਾਖੜਾ ਅਤੇ ਪੌਂਗ ਡੈਮ ਓਵਰਫਲੋ ਹੋਣ ਲੱਗੇ ਹਨ। ਸਥਿਤੀ ਨੂੰ ਵੇਖਦੇ ਹੋਏ ਦੋਵਾਂ ਡੈਮਾਂ ਤੋਂ ਲੱਖਾਂ ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਿਸ ਕਾਰਨ ਕਈ ਜ਼ਿਲ੍ਹਿਆਂ ਦੇ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ।

LEAVE A REPLY

Please enter your comment!
Please enter your name here