ਪੰਜਾਬ ਨੂੰ ਜਲਦ ਮਿਲੇਗਾ ਖ਼ੁਦ ਮੁਖ਼ਤਿਆਰ ਮੁੱਖ ਮੰਤਰੀ, ਭਾਜਪਾ ਨੇ ਦੱਸਿਆ ਹੱਲ 

0
100026
ਪੰਜਾਬ ਨੂੰ ਜਲਦ ਮਿਲੇਗਾ ਖ਼ੁਦ ਮੁਖ਼ਤਿਆਰ ਮੁੱਖ ਮੰਤਰੀ, ਭਾਜਪਾ ਨੇ ਦੱਸਿਆ ਹੱਲ 

 

BJP on Punjab CM: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਦਿੱਲੀ ਸ਼ਰਾਬ ਘੁਟਾਲੇ ਨਾਲ ਜਿੱਥੇ ਅਰਵਿੰਦਰ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ, ਉੱਥੇ ਹੀ ਚੋਰੀ ਫੜੀ ਜਾਣ ਨਾਲ ਕੇਜਰੀਵਾਲ ਦੇ ਕਾਬੂ ਆ ਜਾਣ ’ਤੇ ਪੰਜਾਬ ਨੂੰ ਇਹ ਫ਼ਾਇਦਾ ਹੋਵੇਗਾ ਕਿ ਪੰਜਾਬ ਨੂੰ ਆਪਣਾ ਖ਼ੁਦ ਮੁਖ਼ਤਿਆਰ ਫੁੱਲ ਫਲੈਸ਼ ਮੁੱਖ ਮੰਤਰੀ ਮਿਲ ਜਾਵੇਗਾ।

ਹੁਣ ਤਕ ਪੰਜਾਬ ਦੀ ਸਰਕਾਰ ਦਿਲੀ ਤੋਂ ਚੱਲ ਰਹੀ ਹੈ ਅਤੇ ਭਗਵੰਤ ਮਾਨ ਹੁਣ ਤਕ ਇਕ ਨੁਮਾਇਸ਼ੀ ਮਖੌਟਾ ਹੀ ਬਿਠਾਈ ਰੱਖਿਆ ਹੈ। ਜਾਖੜ ਅੱਜ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਨੇ ਕਿਹਾ ਕਿ ਦਿਲੀ ਸ਼ਰਾਬ ਪਾਲਿਸੀ ਪੰਜਾਬ ’ਚ ਵੀ ਲਾਗੂ ਕੀਤੀ ਗਈ ਹੈ ਇਸ ਲਈ ਦਿਲੀ ਸ਼ਰਾਬ ਘੁਟਾਲੇ ਦਾ ਸੇਕ ਪੰਜਾਬ ’ਤੇ ਵੀ ਅਸਰ ਪਾਵੇਗਾ । ਪੰਜਾਬ ਦੇ ਇਕ ਦੋ ਮੰਤਰੀ ਇਸ ਦੀ ਜ਼ੱਦ ’ਚ ਆਉਗੇ।  ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਸਰਕਾਰ ਅਤੇ ਸਰਕਾਰੀ ਵਿਭਾਗਾਂ ’ਤੇ ਪੂਰੀ ਤਰਾਂ ਦਿਲੀ ਵਾਲਿਆਂ ਦਾ ਹੀ ਕਬਜ਼ਾ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਪੰਜਾਬ ਦੇ ਵਿਕਾਸ ਅਤੇ ਆਮ ਲੋਕਾਂ ਦੇ ਭਲੇ ਲਈ ਨਾ ਕੋਈ ਯੋਜਨਾ ਹੈ ਨਾ ਹੀ ਕੋਈ ਵਿਜ਼ਨ ਹੈ। ਲੇਕਿਨ ਇਸ਼ਤਿਹਾਰਾਂ ਰਾਹੀਂ ਹੀ ਬੁੱਤਾ ਸਾਰਿਆ ਜਾ ਰਿਹਾ ਹੈ।

ਜਿਸ ਲਈ ਰੋਜ਼ਾਨਾ ਔਸਤਨ ਇਕ ਸੌ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ’ਚ ਇਸ਼ਤਿਹਾਰੀ ਮੁਜਰਮਾਂ ਦੇ ਇਸ਼ਤਿਹਾਰ ਲਗਦੇ ਹੁੰਦੇ ਸਨ, ਪਰ ਹੁਣ ਇਸ਼ਤਿਹਾਰੀ ਸਰਕਾਰ ਵੀ ਦੇਖ ਲਈ ਹੈ। ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ’ਤੇ ਆਪਣੇ ਨਾਮ ਅਤੇ ਤਸਵੀਰਾਂ ਦੀਆਂ ਚੇਪੀਆਂ ਲਾ ਲਾ ਕੇ ਕੇਜਰੀਵਾਲ ਅਤੇ ਭਗਵੰਤ ਮਾਨ ਆਪਣੀ ਫੋਕੀ ਵਾਹ ਵਾਹ ਕਰਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਸਕੀਮਾਂ ਨੂੰ ਆਪਣੇ ਖਾਤੇ ਪਾਉਣ ’ਤੇ ਵੀ ਭ੍ਰਿਸ਼ਟਾਚਾਰ ਦੀ ਬੋ ਆ ਰਹੀ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਬਦਲਾਅ ਦੇ ਨਾਂ ’ਤੇ ਪੰਜਾਬ ਨਾਲ ਬਹੁਤ ਵੱਡੀ ਠੱਗੀ ਹੋਈ ਹੈ। ਪੰਜਾਬ ਦੇ ਲੋਕ ਇਸ ਗਲ ਨੂੰ ਸਮਝ ਵੀ ਰਹੇ ਹਨ। ਇਸ ਠੱਗੀ ਨੂੰ ਕਵਰ ਕਰਨ ਲਈ ਇਸ਼ਤਿਹਾਰਾਂ ’ਤੇ ਪੰਜਾਬ ਦਾ ਸਰਮਾਇਆ ਲੁਟਾਉਣ ’ਤੇ ਸਰਕਾਰ ਲੱਗੀ ਹੋਈ ਹੈ। ਪੰਜਾਬ ਲਈ ਪੈਸਾ ਕਮਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਪੈਸਾ ਤਾਂ ਜ਼ਰੂਰ ਕਮਾ ਰਹੇ ਹਨ ਪਰ ਪੰਜਾਬ ਦੇ ਲੋਕਾਂ ਲਈ ਨਾ ਹੋ ਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲਈ ਪੈਸਾ ਕਮਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here