ਪੰਜਾਬ ਨੂੰ ਬੋਲਣ ਤੋਂ ਰੋਕਣ ਲਈ ਬਹਿਸ ਵਾਲੀ ਥਾਂ 1 ਬੰਦੇ ‘ਤੇ 2 ਪੁਲਿਸ ਮੁਲਾਜ਼ਮ

0
100014
ਪੰਜਾਬ ਨੂੰ ਬੋਲਣ ਤੋਂ ਰੋਕਣ ਲਈ ਬਹਿਸ ਵਾਲੀ ਥਾਂ 1 ਬੰਦੇ 'ਤੇ 2 ਪੁਲਿਸ ਮੁਲਾਜ਼ਮ

 

Punjab News: ਭਗਵੰਤ ਮਾਨ ਸਰਕਾਰ ਵੱਲੋਂ ਅੱਜ ਪੰਜਾਬ ਦੇ ਮੁੱਦਿਆਂ ‘ਤੇ ਲੁਧਿਆਣਾ ਵਿੱਚ ਡਿਬੇਟ ਕਰਵਾਈ ਜਾ ਰਹੀ ਹੈ। ਇਸ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਉੱਪਰ ਵਿਰੋਧੀ ਸਵਾਲ ਉਠਾ ਰਹੇ ਹਨ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਕਿਹਾ ਹੈ ਕਿ ਸਿਆਸੀ ਪਾਰਟੀਆਂ ਨੂੰ ਬਹਿਸ ਦਾ ਤੇ ਪੰਜਾਬੀਆਂ ਨੂੰ ਭਾਗ ਲੈਣ ਦਾ ਸੱਦਾ ਦੇ ਕੇ ਹੁਣ ਪੰਜਾਬ ਸਰਕਾਰ ਪੁਲਿਸ ਦੇ ਸਹਾਰੇ ਲੋਕਾਂ ਨੂੰ ਪਹੁੰਚਣ ਤੋਂ ਰੋਕਣ ‘ਤੇ ਲੱਗੀ ਹੈ। ਕੀ ਇਸ ਤਰ੍ਹਾਂ ਤੁਹਾਡੇ ਝੂਠਾਂ ‘ਤੇ ਪਰਦਾ ਪੈ ਜਾਵੇਗਾ?

ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ….
“ਮੈਂ ਪੰਜਾਬ ਬੋਲਦਾ ਹਾਂ” ਦੀਆਂ ਤਿਆਰੀਆਂ,,,
ਭਗਵੰਤ ਮਾਨ ਜੀ,
ਪੰਜਾਬ ਨੂੰ ਬੋਲਣ ਤੋਂ ਰੋਕਣ ਲਈ ਬਹਿਸ ਵਾਲੀ ਥਾਂ 1 ਬੰਦੇ ਤੇ 2 ਪੁਲਿਸ ਮੁਲਾਜ਼ਮ (1 ਹਜ਼ਾਰ ਦਰਸ਼ਕ,2 ਹਜ਼ਾਰ ਪੁਲਿਸ ਮੁਲਾਜ਼ਮ) ਲਾ ਕੇ ਕਿਉਂ ਪੰਜਾਬ ਨੂੰ ‘ਤਾਲਿਬਾਨੀ ਦਹਿਸ਼ਤ’ ਵੱਲ ਧੱਕ ਰਹੇ ਹੋ?
ਕੀ ਇਸ ਤਰ੍ਹਾਂ ਪੈ ਜਾਵੇਗਾ ਤੁਹਾਡੇ ਝੂਠਾਂ ਤੇ ਪਰਦਾ ?

ਇਸ ਤੋਂ ਪਹਿਲਾਂ ਜਾਖੜ ਨੇ ਟਵੀਟ ਕਰਕੇ ਕਿਹਾ….
ਆਗੂਆਂ ਨੂੰ ਬਹਿਸ ਦਾ ਤੇ ਪੰਜਾਬੀਆਂ ਨੂੰ ਭਾਗ ਲੈਣ ਦਾ ਸੱਦਾ ਦੇ ਕੇ ਹੁਣ ਪੰਜਾਬ ਸਰਕਾਰ ਪੁਲਿਸ ਦੇ ਸਹਾਰੇ ਲੋਕਾਂ ਨੂੰ ਪਹੁੰਚਣ ਤੋਂ ਰੋਕਣ ਤੇ ਲੱਗੀ ਹੈ, ਤਾਂ ਜੋ ਕੋਈ ਲੁਧਿਆਣੇ ਆ ਕੇ ਝੂਠ ਦੀ ਬੁਨਿਆਦ ‘ਤੇ ਟਿਕੀ ਤੇ ਇਸ਼ਤਿਹਾਰਬਾਜੀ ਦੇ ਪਰਦੇ ਪਿੱਛੇ ਲੁਕੀ ਸਰਕਾਰ ਦੀਆਂ ਨਾਕਾਮੀਆਂ ਉਜਾਗਰ ਨਾ ਕਰ ਦੇਵੇ। ਇਸ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਕੀ ਭਗਵੰਤ ਮਾਨ ਜੀ ਸੱਚ ਦਾ ਸਾਹਮਣਾ ਕਰਨ ਤੋਂ ਘਬਰਾ ਰਹੇ ਹਨ ?

LEAVE A REPLY

Please enter your comment!
Please enter your name here