ਪੰਜਾਬ: ਚੋਣ ਕਮਿਸ਼ਨਰ ਰਾਜਪਾਲ ਬਿਸ਼ਟ ਜੀ ਨੇ ਅੱਜ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਪੀ.ਆਰ.ਓ ਸ਼੍ਰੀ ਮਨੋਜ ਸਰਾਂ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ. ਬਰਿੰਦਰ ਢਿੱਲੋਂ ਜੀ ਅਤੇ ਹਲਕਾ ਇੰਚਾਰਜ ਸ਼੍ਰੀ ਅਜੇ ਚਿਕਾਰਾ ਜੀ ਵੀ ਹਾਜ਼ਰ ਸਨ।ਇਸ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਸੂਬਾ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਦੀ ਚੋਣ ਲਈ ਚੋਣਾਂ ਦੀ ਮਿਤੀ, ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮਿਤੀ, ਉਮਰ ਸੀਮਾ ਅਤੇ ਸੀਟਾਂ ਦਾ ਐਲਾਨ ਕੀਤਾ। ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ.
ਇਸ ਮੌਕੇ ਚੋਣ ਕਮਿਸ਼ਨਰ ਰਾਜਪਾਲ ਬਿਸ਼ਟ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 19 ਫਰਵਰੀ 1987 ਤੋਂ 18 ਫਰਵਰੀ 2005 ਦਰਮਿਆਨ ਜਨਮੇ 18 ਤੋਂ 26 ਸਾਲ ਤੱਕ ਦੇ ਸਾਰੇ ਉਮੀਦਵਾਰ ਇਸ ਚੋਣ ਪ੍ਰਕਿਰਿਆ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਲੜਨ ਦੇ ਚਾਹਵਾਨ ਉਮੀਦਵਾਰ 19 ਫਰਵਰੀ ਤੋਂ 25 ਫਰਵਰੀ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ 26 ਫਰਵਰੀ ਤੱਕ ਇਤਰਾਜ਼ ਦਾਖਲ ਕੀਤੇ ਜਾ ਸਕਦੇ ਹਨ।
ਚੋਣ ਕਮਿਸ਼ਨਰ ਰਾਜਪਾਲ ਬਿਸ਼ਟ ਜੀ ਨੇ ਦੱਸਿਆ ਕਿ ਸੂਬਾ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਦੀ ਇਹ ਪ੍ਰਕਿਰਿਆ ਇੰਡੀਅਨ ਯੂਥ ਕਾਂਗਰਸ ਦੀ ਐਪ ‘ਤੇ ਆਨਲਾਈਨ ਹੋਵੇਗੀ ਅਤੇ 10 ਮਾਰਚ ਤੋਂ 10 ਅਪ੍ਰੈਲ ਤੱਕ ਉਮੀਦਵਾਰ ਇਸ ਐਪ ‘ਤੇ ਹੀ ਜਾ ਸਕਦੇ ਹਨ। ਇਨ੍ਹਾਂ ਚੋਣਾਂ ਲਈ ਕੁਝ ਸੀਟਾਂ ਐੱਸ ਸੀ ਕੋਟੇ ਤਹਿਤ ਰਾਖਵੀਆਂ ਹਨ। ਇਨ੍ਹਾਂ ਰਾਖਵੀਆਂ ਸੀਟਾਂ ਦੀ ਚੋਣ ਪਰਚੀ ਪ੍ਰਣਾਲੀ ਰਾਹੀਂ ਪੱਤਰਕਾਰਾਂ ਨੂੰ ਪਰਚੀਆਂ ਵੰਡ ਕੇ ਕੀਤੀ ਗਈ। ਇਨ੍ਹਾਂ ਵਿੱਚ ਅੰਮ੍ਰਿਤਸਰ ਸ਼ਹਿਰੀ, ਖੰਨਾ, ਜਲੰਧਰ ਦਿਹਾਤੀ ਅਤੇ ਫਿਰੋਜ਼ਪੁਰ ਦੀਆਂ ਚਾਰ ਸੀਟਾਂ ਰਾਖਵੇਂ ਕੋਟੇ ਵਿੱਚ ਚੁਣੀਆਂ ਗਈਆਂ।