ਬਠਿੰਡਾ ਤੋਂ ਭਾਖੜਾ ਡੈਮ ਦੇਖਣ ਟੂਰ ‘ਤੇ ਆਏ ਸਕੂਲੀ ਬੱਚਿਆਂ ਨਾਲ ਵਾਪਰਿਆ ਵੱਡਾ ਹਾਦਸਾ

0
100019
ਬਠਿੰਡਾ ਤੋਂ ਭਾਖੜਾ ਡੈਮ ਦੇਖਣ ਟੂਰ 'ਤੇ ਆਏ ਸਕੂਲੀ ਬੱਚਿਆਂ ਨਾਲ ਵਾਪਰਿਆ ਵੱਡਾ ਹਾਦਸਾ

 

ਬਠਿੰਡਾ: ਨੰਗਲ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਸਕੂਲੀ ਬੱਚੇ ਬਠਿੰਡਾ ਤੋਂ ਭਾਖੜਾ ਡੈਮ ਦੇਖਣ ਆਏ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਹ ਬੱਚੇ ਟੂਰ ‘ਤੇ ਆਏ ਸਨ। ਰਾਮਪੁਰਾ ਫੂਲ ਬਠਿੰਡੇ ਤੋਂ ਬੱਚਿਆਂ ਦੀ ਟੂਰਿਸਟ ਨੰਗਲ ਤੋਂ ਭਾਖੜਾ ਡੈਮ ਵੱਲ ਜਾ ਰਹੀ ਸੀ ਕਿ ਭਾਖੜੇ ਤੋਂ ਕੁਝ ਹੀ ਦੂਰੀ ਤੇ ਬੱਸ ਪਲਟ ਗਈ।

ਦੱਸ ਦਈਏ ਕਿ ਬਠਿੰਡੇ ਦੇ ਰਾਮਪੁਰਾ ਫੂਲ ਤੋਂ 50 ਦੇ ਕਰੀਬ ਬੱਚਿਆਂ ਦਾ ਟੂਰ ਭਾਖੜਾ ਦੇਖਣ ਲਈ ਆਇਆ ਸੀ ਤੇ ਭਾਖੜਾ ਤੋਂ ਕੁਝ ਹੀ ਦੂਰੀ ਤੇ ਇੱਕ ਮੋੜ ਦੇ ਕੋਲ ਮੋੜ ਮੁੜਦਿਆਂ ਹੋਇਆਂ ਬੱਸ ਦੀਆਂ ਬਰੇਕਾਂ ਅਚਾਨਕ ਫੇਲ ਹੋ ਗਈਆਂ। ਜਿਸਤੋਂ ਬਾਅਦ ਡਰਾਈਵਰ ਨੇ ਆਪਣੀ ਸੂਝ-ਬੂਝ ਦੀ ਵਰਤੋਂ ਕਰਦੇ ਹੋਏ ਬੱਸ ਨੂੰ ਇੱਕ ਛੋਟੀ ਜਿਹੀ ਪਹਾੜੀ ਦੇ ਨਾਲ ਟਕਰਾ ਦਿੱਤਾ। ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਬੱਚਿਆਂ ਨੂੰ ਸੱਟਾਂ ਜ਼ਰੂਰ ਲੱਗੀਆਂ, ਪਰ ਕੋਈ ਜ਼ਿਆਦਾ ਗੰਭੀਰ ਸੱਟਾਂ ਤੋਂ ਬਚਾਅ ਰਿਹਾ ਤੇ ਸਾਰੇ ਬੱਚਿਆਂ ਨੂੰ ਬੀ.ਬੀ.ਐੱਮ.ਬੀ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਲਿਆਂਦਾ ਗਿਆ । ਜਿੱਥੇ ਡਾਕਟਰਾਂ ਦੀ ਪੂਰੀ ਟੀਮ ਨੇ ਇਨ੍ਹਾਂ ਬੱਚਿਆਂ ਦਾ ਇਲਾਜ ਕੀਤਾ ਜਿਨਾਂ ਵਿੱਚੋਂ ਜ਼ਿਆਦਾ  ਸੱਟਾਂ ਦੋ ਤਿੰਨ ਬੱਚੇ ਜਿਨ੍ਹਾਂ ਨੂੰ ਲੱਗੀਆਂ । ਬਾਕੀ ਸਾਰਿਆਂ ਬਚਿਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

 

LEAVE A REPLY

Please enter your comment!
Please enter your name here