ਬਰਨਾਲਾ ‘ਚ ਅੱਜ ਕਿਸਾਨਾਂ ਦੀ ਮਹਾਪੰਚਾਇਤ, ਲੱਖ ਤੋਂ ਵੱਧ ਇਕੱਠ ਹੋਣ ਦਾ ਦਾਅਵਾ, ਕੀਤੇ ਜਾਣਗੇ ਨਵੇਂ ਐਲਾਨ

0
100105
ਬਰਨਾਲਾ 'ਚ ਅੱਜ ਕਿਸਾਨਾਂ ਦੀ ਮਹਾਪੰਚਾਇਤ, ਲੱਖ ਤੋਂ ਵੱਧ ਇਕੱਠ ਹੋਣ ਦਾ ਦਾਅਵਾ, ਕੀਤੇ ਜਾਣਗੇ ਨਵੇਂ ਐਲਾਨ

2 ਜਨਵਰੀ ਨੂੰ ਜੰਡਿਆਲਾ ਗੁਰੂ ਵਿਖੇ ਕਿਸਾਨ ਮਹਾਂਪੰਚਾਇਤ ਦੀ ਸਫਲਤਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੇ ਸਾਂਝੇ ਫੋਰਮ ਵੱਲੋਂ 6 ਜਨਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਚ ਵੱਡੀ ਕਿਸਾਨ ਮਹਾਂਪੰਚਾਇਤ ਕੀਤੀ ਜਾ ਰਹੀ ਹੈ ।

ਫਰਵਰੀ 2024 ਦੇ ਦਿੱਲੀ ਕੂਚ ਨੂੰ ਲੈ ਕੇ ਪੂਰੇ ਦੇਸ਼ ਵੱਡੀਆਂ ਕਿਸਾਨ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ । ਆਉਣ ਆਲੇ ਦਿਨਾਂ ਵਿਚ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿਚ ਹੋਰ ਵੀ ਵੱਡੀਆਂ ਕਿਸਾਨ ਮਹਾਂ ਪੰਚਾਇਤਾਂ ਹੋਣ ਜਾ ਰਹੀਆਂ ਹਨ । ਕਿਸਾਨ ਆਗੂ ਸਰਦਾਰ ਡੱਲੇਵਾਲ ਜੀ ਨੇ ਦੱਸਿਆ ਕਿ ਕੇਂਦਰ ਸਰਕਾਰ ਟੇਢੇ ਢੰਗ ਨਾਲ ਖੇਤੀ ਜਿਣਸਾਂ ਉਪਰੋਂ ਇੰਪੋਟ ਡਿਊਟੀ ਖਤਮ ਕਰਕੇ ਕਿਸਾਨੀ ਦਾ ਲੱਕ ਤੋੜਨ ਜਾ ਰਹੀ ਹੈ ।

ਜਗਜੀਤ ਸਿੰਘ ਡੱਲੇਵਾਲ ਨੇ ਇਹ ਵੀ ਦੱਸਿਆ ਕੇ 11 ਜਨਵਰੀ ਨੂੰ ਚੰਡੀਗੜ੍ਹ ਵਿਖੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਗੂਆਂ ਵੱਲੋਂ SYL ਨੂੰ ਲੈ ਕੇ ਸਾਂਝੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਤਾਂ ਜੋ SYL ਤੇ ਸਾਂਝੀ ਸਮਝ ਬਣਾਈ ਜਾ ਸਕੇ । ਕਿਸਾਨ ਆਗੂ ਨੇ ਦੱਸਿਆ ਦੁਬਾਰਾ ਦਿੱਲੀ ਅੰਦੋਲਨ ਕਰਨ ਦਾ ਮੁੱਖ ਮਕਸਦ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੁੱਖ ਮੰਗਾਂ :- ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਵਾਉਣਾਂ , ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ ਮਾਫ ਕਰਾਉਣਾਂ , ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਦੇਣ ਲਈ c2+50 ਦਾ ਫਾਰਮੂਲਾ ਲਾਗੂ ਕਰਾਉਣਾਂ , ਭਾਰਤ WTO ਵਿਚੋਂ ਬਾਹਰ ਬਾਹਰ ਆਵੇ , ਜਮੀਨ ਐਕਵਾਇਰ ਐਕਟ 2013 ਪਹਿਲੇ ਸਰੂਪ ਚ ਲਾਗੂ ਕੀਤਾ ਜਾਵੇ ਅਤੇ ਗਲਤ ਢੰਗਾਂ ਨਾਲ ਕਿਸਾਨਾਂ ਦੀ ਐਕਵਾਇਰ ਕੀਤੀ ਗਈ ਜਮੀਨ ਵਾਪਸ ਕੀਤੀ ਜਾਵੇ , ਬਿਜਲੀ ਸੋਧ ਬਿੱਲ 2020 ਨੂੰ ਟੇਢੇ ਢੰਗ ਨਾਲ ਲਾਗੂ ਕਰਦਿਆਂ ਸਮਾਰਟ ਮੀਟਰ ਲਾਏ ਜਾ ਰਹੇ ਹਨ , ਸਮਾਰਟ ਮੀਟਰ ਲਾਉਣੇ ਤੁਰੰਤ ਬੰਦ ਕਰੇ ਜਾਣ ।

ਇਸ ਮੌਕੇ ਸੂਬਾ ਜਨਰਲ ਸਕੱਤਰ ਸਰਦਾਰ ਕਾਕਾ ਸਿੰਘ ਜੀ ਕੋਟੜਾ ਨੇ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਪੰਜਾਬ ਭਰ ਦੇ ਕਿਸਾਨ ਬਰਨਾਲਾ ਕਿਸਾਨ ਮਹਾਂਪੰਚਾਇਤ ਵਿੱਚ ਸ਼ਮੂਲੀਅਤ ਕਰਨ।

LEAVE A REPLY

Please enter your comment!
Please enter your name here