ਬੀਐਸਐਫ ਨੇ ਪੰਜਾਬ ਵਿੱਚ ਹਥਿਆਰਾਂ ਦਾ ਭੰਡਾਰ ਕੀਤਾ ਜ਼ਬਤ

0
60021
ਬੀਐਸਐਫ ਨੇ ਪੰਜਾਬ ਵਿੱਚ ਹਥਿਆਰਾਂ ਦਾ ਭੰਡਾਰ ਕੀਤਾ ਜ਼ਬਤ

 

ਚੰਡੀਗੜ੍ਹ: ਅਧਿਕਾਰੀਆਂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਛੇ ਏਕੇ-47 ਰਾਈਫਲਾਂ, ਤਿੰਨ ਪਿਸਤੌਲ ਅਤੇ 200 ਗੋਲਾ ਬਾਰੂਦ ਜ਼ਬਤ ਕੀਤਾ ਹੈ।

ਵੀਰਵਾਰ ਸ਼ਾਮ ਫਿਰੋਜ਼ਪੁਰ ਸੈਕਟਰ ਵਿੱਚ ਜ਼ੀਰੋ ਲਾਈਨ ਨੇੜੇ ਤਲਾਸ਼ੀ ਦੌਰਾਨ ਇੱਕ ਬੈਗ ਵਿੱਚੋਂ ਇਹ ਬਰਾਮਦਗੀ ਹੋਈ ਹੈ।

ਬੈਗ ਵਿੱਚੋਂ ਤਿੰਨ ਏਕੇ-47 ਰਾਈਫਲਾਂ, ਛੇ ਖਾਲੀ ਮੈਗਜ਼ੀਨ, ਤਿੰਨ ਮਿੰਨੀ ਏਕੇ-47 ਰਾਈਫਲਾਂ, ਪੰਜ ਮੈਗਜ਼ੀਨ, ਤਿੰਨ ਪਿਸਤੌਲ ਅਤੇ ਛੇ ਖਾਲੀ ਮੈਗਜ਼ੀਨ ਸਮੇਤ 200 ਰੌਂਦ ਗੋਲਾ ਬਾਰੂਦ ਬਰਾਮਦ ਹੋਏ ਹਨ।

ਬੀਐਸਐਫ ਨੇ ਜਾਂਚ ਲਈ ਪੰਜਾਬ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।

 

LEAVE A REPLY

Please enter your comment!
Please enter your name here