ਦੱਸ ਦਈਏ ਕਿ ਬਰਮਿੰਘਮ ਦੇ 35 ਸਾਲਾ ਮੁਹੰਮਦ ਆਸਮੀ ਖਾਨ ਨੂੰ ਝੂਠ ਬੋਲ ਕੇ ਨਿਆਂ ਪ੍ਰਕਿਰਿਆ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਮਾਮਲੇ ‘ਤੇ ਡਿਟੈਕਟਿਵ ਕਾਂਸਟੇਬਲ (ਡੀਸੀ) ਕਾਰਲ ਡੇਵਿਸ ਨੇ ਕਿਹਾ, ਸਾਡੀ ਡਿਊਟੀ ਸੰਜੇ ਅਤੇ ਪਵਨਵੀਰ ਦੇ ਪਰਿਵਾਰ ਪ੍ਰਤੀ ਸੀ। ਭਿਆਨਕ ਟੱਕਰ ਵਿੱਚ ਦੋ ਭਰਾਵਾਂ ਦੀ ਮੌਤ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਾਰਚ 2019 ਵਿਚ ਵਾਲਵਰਹੈਪਟਨ ਵਿਚ ਬਰਮਿੰਘਮ ਨਿਊ ਰੋਡ ‘ਤੇ ਦੋਵਾਂ ਭਰਾਵਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਉਸ ਸਮੇਂ ਦੋਵੇਂ ਭਰਾ ਆਪਣੀ ਮਾਂ ਨਾਲ ਕਾਰ ਵਿੱਚ ਸਵਾਰ ਸਨ। ਮਾਪੇ ਇਸ ਮਾਮਲੇ ‘ਚ ਪੁਲਿਸ ਦਾ ਧੰਨਵਾਦ ਕਰਦੇ ਹੋਏ ਭਾਵੁਕ ਵੀ ਹੋਏ। ਰੋਂਦੇ ਹੋਏ ਮਾਪਿਆ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਬਹੁਤ ਯਾਦ ਆਉਂਦੀ ਹੈ। ਸਾਡੇ ਬੱਚੇ ਪਲਕ ਝਪਕਦਿਆਂ ਹੀ ਖੋਹ ਲਏ ਗਏ। ਘਟਨਾ ਤੋਂ ਬਾਅਦ ਮੁਲਜ਼ਮ ਸੁਲੇਮਾਨ ਖਾਨ ਮੌਕੇ ਤੋਂ ਫਰਾਰ ਹੋ ਗਿਆ ਸੀ।
ਜਾਂਚ ਤੋਂ ਬਾਅਦ ਉਸ ਨੂੰ ਸੀਸੀਟੀਵੀ ਰਾਹੀਂ ਬਰਗਰ ਦੀ ਦੁਕਾਨ ਵਿੱਚ ਦੇਖਿਆ ਗਿਆ। ਸੀਸੀਟੀਵੀ ਵੀਡੀਓ ‘ਚ ਘਟਨਾ ਤੋਂ ਬਾਅਦ ਉਹ ਕਾਫੀ ਬੇਚੈਨ ਨਜ਼ਰ ਆ ਰਿਹਾ ਹੈ। ਘਟਨਾ ਤੋਂ ਬਚਣ ਲਈ ਮੁਲਜ਼ਮਾਂ ਨੇ ਝੂਠ ਦਾ ਸਹਾਰਾ ਲਿਆ। ਝੂਠ ਬੋਲਣ ਕਰਕੇ ਦੋਸ਼ੀ ਨੂੰ ਨਿਆਂ ਪ੍ਰਕਿਰਿਆ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਪਾਇਆ ਗਿਆ।