ਬੱਸ ਸਟੈਂਡ ‘ਤੇ ਗੁੰਡਾਗਰਦੀ, ਹਥਿਆਰਬੰਦ ਵਿਅਕਤੀਆਂ ਵੱਲੋਂ ਢਾਬੇ ‘ਤੇ ਕੀਤਾ ਹਮਲਾ

0
100021
ਬੱਸ ਸਟੈਂਡ 'ਤੇ ਗੁੰਡਾਗਰਦੀ, ਹਥਿਆਰਬੰਦ ਵਿਅਕਤੀਆਂ ਵੱਲੋਂ ਢਾਬੇ 'ਤੇ ਕੀਤਾ ਹਮਲਾ

 

ਜਲੰਧਰ: ਦੇਰ ਰਾਤ ਜਲੰਧਰ ਦੇ ਬੱਸ ਸਟੈਂਡ ਦੇ ਸਾਹਮਣੇ ਸਥਿਤ ਢਾਬੇ ‘ਤੇ ਦਰਜਨ ਤੋਂ ਵੱਧ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸੁਰੱਖਿਆ ਗਾਰਡ ਅਤੇ ਢਾਬੇ ‘ਤੇ ਕੰਮ ਕਰ ਰਹੇ ਪ੍ਰਵਾਸੀ ਦੀ ਕੁੱਟਮਾਰ ਕੀਤੀ ਗਈ ਅਤੇ ਨੌਜਵਾਨ ਸੁਰੱਖਿਆ ਗਾਰਡ ਅਤੇ ਇੱਕ ਪ੍ਰਵਾਸੀ ਦਾ ਮੋਬਾਈਲ ਫੋਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਸਬੰਧੀ ਢਾਬਾ ਮਾਲਕ ਅਤੇ ਸੁਰੱਖਿਆ ਗਾਰਡ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਕੁੱਟਮਾਰ ਦੀ ਘਟਨਾ ਸਬੰਧੀ ਜਦੋਂ ਸੁਰੱਖਿਆ ਗਾਰਡ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਢਾਬੇ ‘ਤੇ ਖਾਣਾ ਖਾ ਰਿਹਾ ਸੀ ਤਾਂ ਇੱਕ ਕਈ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਆਏ ਅਤੇ ਉਨ੍ਹਾਂ ‘ਤੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕਰਕੇ ਉਸ ਦੇ ਮਾਮੂਲੀ ਸੱਟਾਂ ਮਾਰੀਆਂ ਅਤੇ ਉਸ ਨਾਲ ਝਪਟਮਾਰ ਕੀਤੀ ਅਤੇ ਬਾਅਦ ਵਿੱਚ ਮੋਬਾਈਲ ਫੋਨ ਲੈ ਕੇ ਭੱਜ ਗਏ।

ਇਸ ਘਟਨਾ ਸਬੰਧੀ ਉਹ ਢਾਬਾ ਮਾਲਕ ਅਤੇ ਢਾਬੇ ‘ਤੇ ਕੰਮ ਕਰਦੇ ਪ੍ਰਵਾਸੀਆਂ ਨੂੰ ਨਾਲ ਲੈ ਕੇ ਪੁਲਿਸ ਚੌਂਕੀ ਬੱਸ ਸਟੈਂਡ ਜਲੰਧਰ ਵਿਖੇ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚੇ।

ਇਸ ਸਬੰਧੀ ਜਦੋਂ ਢਾਬਾ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਘਰ ਵਿੱਚ ਹੀ ਸੀ ਜਦੋਂ ਉਸ ਦੇ ਢਾਬੇ ‘ਤੇ ਕੰਮ ਕਰ ਰਹੇ ਪ੍ਰਵਾਸੀ ਨੌਜਵਾਨਾਂ ‘ਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਉਸ ‘ਤੇ ਪਥਰਾਅ ਕਰਕੇ ਉਸ ਦੇ ਢਾਬੇ ਨੂੰ ਨੁਕਸਾਨ ਪਹੁੰਚਾਇਆ ਅਤੇ ਕੁਰਸੀਆਂ ਵੀ ਤੋੜ ਦਿੱਤੀਆਂ। ਨੌਜਵਾਨ ਸੁਰੱਖਿਆ ਗਾਰਡ ਅਤੇ ਉਸ ਦੇ ਢਾਬੇ ‘ਤੇ ਕੰਮ ਕਰ ਰਹੇ ਇੱਕ ਪ੍ਰਵਾਸੀ ਦਾ ਮੋਬਾਈਲ ਲੈ ਕੇ ਭੱਜ ਗਏ।

 

LEAVE A REPLY

Please enter your comment!
Please enter your name here