ਭਾਨਾ ਸਿੱਧੂ ਨਾਲ ਡਟੇ ਸੁਖਬੀਰ ਬਾਦਲ! ਪੁਲਿਸ ਐਕਸ਼ਨ ਤਾਨਾਸ਼ਾਹੀ ਕਰਾਰ, ਸੀਐਮ ਭਗਵੰਤ ਮਾਨ ਬਾਰੇ ਕਹੀ ਵੱਡੀ ਗੱਲ

0
100124
ਭਾਨਾ ਸਿੱਧੂ ਨਾਲ ਡਟੇ ਸੁਖਬੀਰ ਬਾਦਲ! ਪੁਲਿਸ ਐਕਸ਼ਨ ਤਾਨਾਸ਼ਾਹੀ ਕਰਾਰ, ਸੀਐਮ ਭਗਵੰਤ ਮਾਨ ਬਾਰੇ ਕਹੀ ਵੱਡੀ ਗੱਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਗਵੰਤ ਮਾਨ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਯੂਟਿਊਬਰ ਭਾਨਾ ਸਿੱਧੂ ( Bhana Sidhu) ਦੀ ਰਿਹਾਈ ਲਈ ਕਿਸਾਨ ਤੇ ਹੋਰ ਜਥੇਬੰਦੀਆਂ ਦੇ ਸੰਘਰਸ਼ ਨੂੰ ਪੁਲਿਸ ਬਲ ਨਾਲ ਦਬਾਉਣ ਦੀ ਨਿਖੇਧੀ ਕੀਤੀ ਹੈ। ਸੁਖਬੀਰ ਬਾਦਲ ਨੇ ਪੁਲਿਸ ਦੇ ਐਕਸ਼ਨ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਹੈ ਕਿ ਰਾਜਨੀਤਕ ਮਤਭੇਦਾਂ ਦੇ ਆਧਾਰ ‘ਤੇ ਸਰਕਾਰੀ ਸ਼ਕਤੀ ਦੀ ਦੁਰਵਰਤੋਂ ਕਰਕੇ ਮਨੁੱਖੀ ਅਧਿਕਾਰਾਂ ਨੂੰ ਦਬਾਉਣਾ ਘੋਰ ਨਿੰਦਣਯੋਗ ਹੈ।

ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਉੱਪਰ ਲਿਖਿਆ….ਸੰਗਰੂਰ ਵਿਖੇ ਸੱਤਾ ਦੇ ਨਸ਼ੇ ‘ਚ ਧੁੱਤ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਚਲਾਈ ਜਾ ਰਹੀ ਦਿੱਲੀ ਦੀ ਕਠਪੁਤਲੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਫੈਸਲਿਆਂ ਵਿਰੁੱਧ ਕਿਸਾਨਾਂ ਤੇ ਪੰਜਾਬ ਦੇ ਦੁੱਖੀ ਵਰਗਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ਨੂੰ ਖ਼ਦੇੜਣ ਲਈ ਉਨ੍ਹਾਂ ‘ਤੇ ਕੀਤੇ ਗਏ ਜਬਰ ਤੇ ਜ਼ੁਲਮ ਦੀ ਮੈਂ ਸਖ਼ਤ ਨਿਖੇਧੀ ਕਰਦਾ ਹਾਂ।

ਉਨ੍ਹਾਂ ਅੱਗੇ ਲਿਖਿਆ ਹੈ ਕਿ ਸੰਗਰੂਰ ਵਿਖੇ ਕਠਪੁਤਲੀ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਯੂਨੀਅਨ ਦੇ ਕਾਰਕੁਨਾਂ, ਵਿਰੋਧੀ ਧਿਰ ਦੇ ਨੇਤਾਵਾਂ, ਨੌਜਵਾਨਾਂ ਤੇ ਆਮ ਨਾਗਰਿਕਾਂ ‘ਤੇ ਕੀਤੀ ਗਈ ਕਾਰਵਾਈ ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ‘ਚ ਉਸ ਦੇ ਸੂਬੇਦਾਰਾਂ ਦੀ ਤਾਨਾਸ਼ਾਹੀ ਦਾ ਪ੍ਰਤੱਖ ਪ੍ਰਮਾਣ ਹੈ।

ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਧਾਂਤਕ ਮੁੱਲਾਂ ‘ਤੇ ਖੜ੍ਹੇ ਰਹਿ ਕੇ ਹਮੇਸ਼ਾ ਬੁਨਿਆਦੀ ਜਮਹੂਰੀ ਹੱਕਾਂ ਤੇ ਮਨੁੱਖੀ ਅਧਿਕਾਰਾਂ ਦੀ ਹਮਾਇਤ ਕੀਤੀ ਹੈ। ਰਾਜਨੀਤਕ ਮਤਭੇਦਾਂ ਦੇ ਆਧਾਰ ‘ਤੇ ਸਰਕਾਰੀ ਸ਼ਕਤੀ ਦੀ ਦੁਰਵਰਤੋਂ ਕਰਕੇ ਮਨੁੱਖੀ ਅਧਿਕਾਰਾਂ ਨੂੰ ਦਬਾਉਣਾ ਘੋਰ ਨਿੰਦਣਯੋਗ ਹੈ। ਪ੍ਰੈਸ ਦੀ ਆਜ਼ਾਦੀ ਤੋਂ ਬਿਨਾਂ ਲੋਕਤੰਤਰ ਕਦੇ ਵੀ ਸੰਭਵ ਨਹੀਂ ਹੈ ਤੇ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਵਿਰੁੱਧ ਪੁਲਿਸ ਦੇ ਹੱਥਕੰਡੇ ਅਪਣਾਉਣ ਦੀ ਵੀ ਮੈਂ ਨਿੰਦਾ ਕਰਦਾ ਹਾਂ।

 

LEAVE A REPLY

Please enter your comment!
Please enter your name here