ਭਾਰਤ ‘ਚ ਛੱਤ ਵਾਲੇ ਪੱਖੇ ‘ਚ 3 ਬਲੇਡ, ਜਦਕਿ ਅਮਰੀਕਾ ‘ਚ 4, ਜਾਣੋ ਕੀ ਹੈ ਅਸਲ ਕਾਰਨ?

0
69926
ਭਾਰਤ 'ਚ ਛੱਤ ਵਾਲੇ ਪੱਖੇ 'ਚ 3 ਬਲੇਡ, ਜਦਕਿ ਅਮਰੀਕਾ 'ਚ 4, ਜਾਣੋ ਕੀ ਹੈ ਅਸਲ ਕਾਰਨ?

 

Four Blades Fan VS Three Blades Fan: ਠੰਡੀ ਹਵਾ ਲਈ ਜ਼ਿਆਦਾਤਰ ਘਰਾਂ ‘ਚ ਛੱਤ ਵਾਲੇ ਪੱਖੇ ਵਰਤੇ ਜਾਂਦੇ ਹਨ। ਤੁਹਾਡੇ ਵਿੱਚੋਂ ਜ਼ਿਆਦਾਤਰ ਫੈਨ ਤੋਂ ਜਾਣੂ ਹੋਣਗੇ। ਪਰ ਕੀ ਤੁਸੀਂ ਕਦੇ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ‘ਚ ਸਿਰਫ਼ ਤਿੰਨ ਬਲੇਡ ਕਿਉਂ ਹੁੰਦੇ ਹਨ? ਦੱਸ ਦੇਈਏ ਕਿ ਜ਼ਿਆਦਾਤਰ ਠੰਡੇ ਦੇਸ਼ਾਂ ‘ਚ 4 ਬਲੇਡ ਵਾਲੇ ਪੱਖੇ ਦੀ ਵਰਤੋਂ ਕਰਦੇ ਹਨ ਪਰ ਇਸ ਦੇ ਪਿੱਛੇ ਵਿਗਿਆਨ ਕੰਮ ਕਰਦਾ ਹੈ। ਆਓ ਇਸ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਇਸ ਦੇ ਪਿੱਛੇ ਕੀ ਹੈ ਵਿਗਿਆਨ?

ਵਿਗਿਆਨ ਅਨੁਸਾਰ ਪੱਖੇ ‘ਚ ਜਿੰਨੇ ਵੱਧ ਬਲੇਡਾਂ ਦੀ ਗਿਣਤੀ ਹੋਵੇਗੀ, ਓਨਾ ਹੀ ਘੱਟ ਹਵਾ ਦੇਵੇਗਾ, ਕਿਉਂਕਿ ਮੋਟਰ ‘ਤੇ ਬਲੇਡਾਂ ਦਾ ਲੋਡ ਹੁੰਦਾ ਹੈ। ਇਸ ਲਈ ਜਿਨ੍ਹਾਂ ਦੇਸ਼ਾਂ ‘ਚ ਤਾਪਮਾਨ ਘੱਟ ਹੈ, ਉਨ੍ਹਾਂ ਦੇ ਪੱਖਿਆਂ ‘ਚ ਬਲੇਡਾਂ ਦੀ ਗਿਣਤੀ ਜ਼ਿਆਦਾ ਹੈ। ਘੱਟ ਬਲੇਡ ਵਾਲੇ ਪੱਖੇ ਜ਼ਿਆਦਾ ਹਵਾ ਦਿੰਦੇ ਹਨ। ਇਸ ਲਈ ਭਾਰਤ ਵਰਗੇ ਦੇਸ਼ਾਂ ‘ਚ ਤਿੰਨ ਬਲੇਡ ਵਾਲੇ ਪੱਖੇ ਵਰਤੇ ਜਾਂਦੇ ਹਨ, ਕਿਉਂਕਿ ਇੱਥੇ ਮੌਸਮ ਗਰਮ ਹੁੰਦਾ ਹੈ। ਬਲੇਡਾਂ ਦੀ ਗਿਣਤੀ ਘੱਟ ਕਰਨ ਨਾਲ ਪੱਖੇ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ਅਤੇ ਹਵਾ ਤੇਜ਼ ਮਹਿਸੂਸ ਹੁੰਦੀ ਹੈ।

ਵਿਦੇਸ਼ਾਂ ਦੇ ਪੱਖਿਆਂ ‘ਚ ਹੁੰਦੇ ਹਨ 4 ਬਲੇਡ

ਅਮਰੀਕਾ ਵਰਗੇ ਠੰਡੇ ਮੌਸਮ ਵਾਲੇ ਦੇਸ਼ਾਂ ‘ਚ 4 ਬਲੇਡਾਂ ਵਾਲੇ ਪੱਖੇ ਹੁੰਦੇ ਹਨ। 4 ਬਲੇਡਾਂ ਵਾਲੇ ਪੱਖੇ ਜਦੋਂ ਚੱਲਦੇ ਹਨ ਤਾਂ ਹਵਾ ਦੀ ਰਫ਼ਤਾਰ ਘੱਟ ਹੁੰਦੀ ਹੈ ਅਤੇ ਉਹ 3 ਬਲੇਡਾਂ ਦੇ ਮੁਕਾਬਲੇ ਘੱਟ ਹਵਾ ਦਿੰਦੇ ਹਨ। ਠੰਡੇ ਮੌਸਮ ਵਾਲੇ ਦੇਸ਼ਾਂ ‘ਚ ਵਧੇਰੇ ਤੇਜ਼ ਹਵਾ ਵਾਲੇ ਪੱਖਿਆਂ ਦੀ ਲੋੜ ਨਹੀਂ ਹੁੰਦੀ। ਇਸ ਲਈ ਇੱਥੇ 4 ਬਲੇਡ ਵਾਲੇ ਪੱਖੇ ਲਗਾਏ ਗਏ ਹਨ। ਦੱਸ ਦੇਈਏ ਕਿ ਜਿਸ ਪੱਖੇ ਦੇ ਬਲੇਡ ਘੱਟ ਹੁੰਦੇ ਹਨ, ਉਨ੍ਹਾਂ ਦੀ ਮੋਟਰ ‘ਤੇ ਘੱਟ ਲੋਡ ਹੁੰਦਾ ਹੈ ਅਤੇ ਉਹ ਤੇਜ਼ੀ ਨਾਲ ਘੁੰਮਦੇ ਹਨ। ਪੱਖੇ ‘ਚ ਬਲੇਡਾਂ ਦੀ ਗਿਣਤੀ ਵਧਣ ਨਾਲ ਮੋਟਰ ਉੱਤੇ ਲੋਡ ਵੱਧ ਜਾਂਦਾ ਹੈ ਜਿਸ ਨਾਲ ਪੱਖਾ ਹੌਲੀ-ਹੌਲੀ ਘੁੰਮਦਾ ਹੈ। ਜ਼ਿਕਰਯੋਗ ਹੈ ਕਿ ਘੱਟ ਬਲੇਡ ਵਾਲੇ ਪੱਖੇ ਵੈਂਟੀਲੇਸ਼ਨ ਲਈ ਵਰਤੇ ਜਾਂਦੇ ਹਨ।

 

LEAVE A REPLY

Please enter your comment!
Please enter your name here