ਮਜੀਠੀਆ ਦਾ ਦਾਅਵਾ ਪੁਲਿਸ ਨੇ ਸਜਿਸ਼ ਤਹਿਤ AK-47 ਨਾਲ ਚਲਾਈਆਂ ਗੋਲੀਆਂ, CBI ਤੋਂ ਹੋਵੇ ਜਾਂਚ

0
100046
ਮਜੀਠੀਆ ਦਾ ਦਾਅਵਾ ਪੁਲਿਸ ਨੇ ਸਜਿਸ਼ ਤਹਿਤ AK-47 ਨਾਲ ਚਲਾਈਆਂ ਗੋਲੀਆਂ, CBI ਤੋਂ ਹੋਵੇ ਜਾਂਚ

 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ  ਬਿਕਰਮ ਸਿੰਘ ਮਜੀਠੀਆ ਨੇ  ਮੰਗ ਕੀਤੀ ਕਿ 23 ਨਵੰਬਰ 2023 ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ’ਤੇ ਮੁੱਖ ਮੰਤਰੀ  ਭਗਵੰਤ ਮਾਨ ਦੇ ਹੁਕਮਾਂ ’ਤੇ ਹੋਏ ਪੁਲਿਸ ਹਮਲੇ ਦੀ CBI ਜਾਂਚ ਹੋਵੇ ਜਾਂ ਫਿਰ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਇਹ ਮੰਗ ਇਸ ਕਰਕੇ ਕਰ ਰਹੇ ਹਨ ਕਿਉਂਕਿ ਘਟਨਾ ਵਾਪਰਨ ਦੇ 50 ਦਿਨਾਂ ਬਾਅਦ ਵੀ ਕੇਸ ਵਿਚ ਨਿਆਂ ਨਹੀਂ ਮਿਲਿਆ। ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ  ਭਗਵੰਤ ਮਾਨ, ਪੁਲਿਸ ਅਫਸਰ ਐਸ ਭੂਪਤੀ, SSP ਕਪੂਰਥਲਾ, DSP ਕਪੂਰਥਲਾ ਤੇ AIG ਜਸਪਾਲ ਸਿੰਘ ਤੇ ਲਖਵਿੰਦਰ ਦੇ ਖਿਲਾਫ ਵੀ FIR ਦਰਜ ਕੀਤੀ ਜਾਵੇ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੁਲਿਸ ਅਫਸਰਾਂ ਨੂੰ ਹਦਾਇਤ ਕੀਤੀ ਸੀਕਿ  ਉਹ ਗੁਰਦੁਆਰਾ ਸਾਹਿਬ ’ਤੇ ਹਮਲਾ ਕਰਨ ਤਾਂ ਜੋ ਨਿਹੰਗ ਸਿੰਘਾਂ ਦੇ ਇਕ ਧੜੇ ਨੂੰ ਇਸ ਥਾਂ ਦਾ ਕਬਜ਼ਾ ਦੁਆਇਆ ਜਾ ਸਕੇ ਕਿਉਂਕਿ ਉਹ ਤੇ ਉਹਨਾਂ ਦਾ ਪਰਿਵਾਰ ਨਿਹੰਗਾਂ ਦੇ ਇਸ ਧੜੇ ਦੇ ਕਾਫੀ ਕਰੀਬੀ ਹਨ।

ਪੁਲਿਸ ਅਫਸਰਾਂ ਦੀ ਭੂਮਿਕਾ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ ਗੈਰ ਕਾਨੂੰਨੀ ਹੁਕਮ ਲਾਗੂ ਕੀਤਾ ਤੇ ਬੇਦੋਸ਼ੇ ਲੋਕਾਂ ’ਤੇ ਆਟੋਮੈਟਿਕ ਹਥਿਆਰਾਂ ਨਾਲ ਬਿਨਾਂ ਕਿਸੇ ਭੜਕਾਹਟ ਦੇ ਹਮਲਾ ਕੀਤਾ ਤੇ ਗੁਰਦੁਆਰਾ ਸਾਹਿਬ ਵਿਚ ਚਲ ਰਹੇ ਸ੍ਰੀ ਆਖੰਡ ਪਾਠ ਸਾਹਿਬ ਵਿਚ ਵਿਘਨ ਪਾਇਆ। ਉਹਨਾਂ ਕਿਹਾ ਕਿ ਦੋ ਜੂਨੀਅਰ ਪੁਲਿਸ ਮੁਲਾਜ਼ਮਾਂ ਜਸਪਾਲ ਸਿੰਘ ਨੇ ਬੇਦੋਸ਼ੇ ਲੋਕਾਂ ਖਿਲਾਫ ਏ ਕੇ 47 ਦੀ ਵਰਤੋਂ ਕੀਤੀ ।

ਮਜੀਠੀਆ ਨੇ ਕਿਹਾ ਕਿ ਗੁਰਦੁਆਰਾ ਸਾਹਿਬ ’ਤੇ ਹਮਲੇ ਦੀ ਯੋਜਨਾ ਗਿਣੀ ਮਿਥੀ ਸਾਜ਼ਿਸ਼ ਸੀ। ਉਹਨਾਂ ਕਿਹਾ ਕਿ ਪੁਲਿਸ ਫੋਰਸ ਨੇ 22 ਨਵੰਬਰ ਦੀ ਸ਼ਾਮ ਨੂੰ ਪਹਿਲਾਂ 5 ਵਜੇ, ਫਿਰ 7 ਵਜੇ ਤੇ ਫਿਰ 10 ਵਜੇ ਹਾਲਾਤਾਂ ਦਾ ਜਾਇਜ਼ਾ ਲਿਆ ਪਰ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਮੌਜੂਦਗੀ ਕਾਰਨ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਣ ਦਾ ਯਤਨ ਨਹੀਂ ਕੀਤਾ।

ਮਜੀਠੀਆ ਨੇ ਇਕ ਨਿਹੰਗ ਸਿੰਘ ਦੀ ਵੀਡੀਓ ਵੀ ਵਿਖਾਈ ਜਿਸ ਵਿਚ ਉਹ ਪੁਲਿਸ ਨੂੰ ਆਖ ਰਿਹਾ ਹੈ ਕਿ ਉਹ ਗੁਰਦੁਆਰਾ ਸਾਹਿਬ ’ਤੇ ਹਮਲਾ ਨਾ ਕਰਨ।  ਮਜੀਠੀਆ ਨੇ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਇਹ ਇਕਪਾਸੜ ਹਮਲਾ ਸੀ ਜਿਸਦਾ ਗੁਰਦੁਆਰਾ ਸਾਹਿਬ ਵਿਚ ਮੌਜੂਦ ਨਿਹੰਗ ਸਿੰਘਾਂ ਨੇ ਕੋਈ ਵਿਰੋਧ ਨਹੀਂ ਕੀਤਾ।

ਉਹਨਾਂ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਹਮਲੇ ਵਿਚ ਇਕ ਹੋਮ ਗਾਰਡ ਦੀ ਮੌਤ ਹੋ ਗਈ  ਹੈ ਪਰ ਉਹ ਮੌਤ ਵੀ ਪੁਲਿਸ ਦੀਆਂ ਗੋਲੀਆਂ ਨਾਲ ਹੋਈ ਹੋ ਸਕਦੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਵਿਚ ਸਿਵਲ ਵਰਦੀ ਵਿਚ ਬਹੁਤ ਸਾਰੇ ਪੁਲਿਸ ਵਾਲੇ ਮੌਜੂਦ ਸਨ।

ਉਹਨਾਂ ਨੇ ਉਹ ਵੀਡੀਓ ਵੀ ਵਿਖਾਈ ਜਿਸ ਵਿਚ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਨਾਲ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਤੇ ਕਿਹਾ ਕਿ ਪੁਲਿਸ ਫੋਰਸ ਕੋਲ ਹੀ ਅਜਿਹੇ ਆਟੋਮੈਟਿਕ ਹਥਿਆਰ ਹਨ ਤੇ ਨਿਹੰਗ ਸਿੰਘਾਂ ਕੋਲੋਂ ਅਜਿਹਾ ਕੋਈ ਹਥਿਆਰ ਬਰਾਮਦ ਨਹੀਂ ਹੋਇਆ।

LEAVE A REPLY

Please enter your comment!
Please enter your name here