ਮਨਸਾ ਦੇਵੀ ਵਿਖੇ 27 ਹਜ਼ਾਰ ਤੋਂ ਵੱਧ ਲੋਕਾਂ ਨੇ ਮੱਥਾ ਟੇਕਿਆ

0
50044
ਮਨਸਾ ਦੇਵੀ ਵਿਖੇ 27 ਹਜ਼ਾਰ ਤੋਂ ਵੱਧ ਲੋਕਾਂ ਨੇ ਮੱਥਾ ਟੇਕਿਆ

ਪੰਚਕੂਲਾ: ਅੱਜ ਤੀਸਰੇ ਨਵਰਾਤਰੇ ਮੌਕੇ 27,300 ਤੋਂ ਵੱਧ ਸ਼ਰਧਾਲੂਆਂ ਨੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕਿਆ।

ਮਾਤਾ ਮਨਸਾ ਦੇਵੀ ਮੰਦਿਰ, ਕਾਲਕਾ ਦੇ ਮਾਤਾ ਕਾਲਿਕਾ ਦੇਵੀ ਮੰਦਿਰ ਅਤੇ ਚੰਡੀ ਮਾਤਾ ਮੰਦਿਰ ਵਿਖੇ ਸ਼ਰਧਾਲੂਆਂ ਵੱਲੋਂ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 19.26 ਲੱਖ ਰੁਪਏ ਤੋਂ ਵੱਧ ਦਾ ਦਾਨ ਦਿੱਤਾ ਗਿਆ।

ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੇ ਡਿਪਟੀ ਕਮਿਸ਼ਨਰ-ਕਮ-ਮੁੱਖ ਪ੍ਰਸ਼ਾਸਕ ਮਹਾਵੀਰ ਕੌਸ਼ਿਕ ਨੇ ਦੱਸਿਆ ਕਿ ਮਨਸਾ ਦੇਵੀ ਤੀਰਥ ਸਥਾਨ ‘ਤੇ ਲਗਭਗ 16.25 ਲੱਖ ਰੁਪਏ, ਕਾਲਕਾ ਮੰਦਰ ‘ਚ ਲਗਭਗ 2.95 ਲੱਖ ਰੁਪਏ ਅਤੇ ਚੰਡੀਮੰਦਰ ਸਥਿਤ ਚੰਡੀ ਮਾਤਾ ਮੰਦਰ ‘ਤੇ 5,650 ਰੁਪਏ ਦੇ ਦਾਨ ਪ੍ਰਾਪਤ ਹੋਏ ਹਨ। .

 

LEAVE A REPLY

Please enter your comment!
Please enter your name here