ਜਾਣਕਾਰੀ ਮੁਤਾਬਿਕ ਸੁਮਿਤ ਕੁਮਾਰ ਨਾਮ ਦਾ ਨੌਜਵਾਨ ਜੋ ਮਨੀ ਐਕਸਚੇਂਜ ਦਾ ਕੰਮ ਕਰਦਾ ਹੈ ਰਾਤ ਕਰੀਬ ਸਾਢੇ ਨੋਂ ਵਜੇ ਆਪਣੇ ਘਰ ਵਾਪਿਸ ਜਾ ਰਿਹਾ ਸੀ ਤਾਂ ਰਾਹ ‘ਚ ਤਿੰਨ ਨੌਜਵਾਨ ਪਹਿਲਾ ਤੋਂ ਹੀ ਘਾਤ ਲਾ ਕੇ ਬੈਠੇ ਸਨ ਅਤੇ ਜਦੋਂ ਸੁਮਿਤ ਉਨ੍ਹਾਂ ਨੇੜੇ ਪੁੱਜਾ ਤਾਂ ਇਨੇ ‘ਚ ਉਨ੍ਹਾਂ ਦੇ ਤਿੰਨ ਹੋਰ ਸਾਥੀ ਜੋ ਕਿ ਦੋ ਬਾਇਕਸ ‘ਤੇ ਸਵਾਰ ਹੋ ਕੇ ਪਿੱਛਾ ਕਰ ਰਹੇ ਸੀ, ਉਨ੍ਹਾਂ ਵੱਲੋਂ ਸੁਮਿਤ ਨੂੰ ਧੱਕਾ ਮਾਰਕੇ ਸਕੂਟੀ ਤੋਂ ਹੇਠਾਂ ਸੁੱਟ ਦਿੱਤਾ ਅਤੇ ਪਹਿਲਾ ਤੋਂ ਖੜੇ ਨਕਾਬਪੋਸ਼ਾ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਸ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ। ਜਿਸ ‘ਚ ਕਰੀਬ ਸਾਡੇ ਤਿੰਨ ਲੱਖ ਰੁਪਏ ਅਤੇ ਚਾਰ ਮੋਬਾਇਲ ਫੋਨ ਸਨ, ਉਹ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।
ਸੁਮਿਤ ਕੁਮਾਰ ਮੁਤਾਬਕ ਉਸ ਦੇ ਬੈਗ ਵਿੱਚ ਸਾਢੇ ਤਿੰਨ ਲੱਖ ਰੁਪਏ ਅਤੇ ਚਾਰ ਮੋਬਾਈਲ ਫ਼ੋਨ ਸਨ। ਸੜਕ ‘ਤੇ ਡਿੱਗਣ ਨਾਲ ਉਸ ਨੂੰ ਕੁੱਝ ਮਾਮੂਲੀ ਸੱਟਾਂ ਲੱਗੀਆਂ। ਉਹ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਪਹੁੰਚਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ।
ਫਰੀਦਕੋਟ ਦੇ ਡੀਐਸਪੀ ਅਸ਼ਵੰਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਦਾ ਪਤਾ ਲਾਉਣ ਲਈ ਪੁਲਿਸ ਉਸ ਰਸਤੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਜਿਸ ’ਤੇ ਨਕਾਬਪੋਸ਼ ਵਿਅਕਤੀ ਭੱਜੇ ਸਨ। ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।