‘ਮਹਾ-ਬਹਿਸ ਅਸਲ ਵਿੱਚ ਮਹਾ-ਡਰਾਮਾ ਸੀ’, ਬਾਜਵਾ ਨੇ ਖੁਲ੍ਹੀ ਬਹਿਸ ਨੂੰ ਲੈ ਕੇ ਸਾਧਿਆ ਨਿਸ਼ਾਨਾ

0
100023
‘ਮਹਾ-ਬਹਿਸ ਅਸਲ ਵਿੱਚ ਮਹਾ-ਡਰਾਮਾ ਸੀ’, ਬਾਜਵਾ ਨੇ ਖੁਲ੍ਹੀ ਬਹਿਸ ਨੂੰ ਲੈ ਕੇ ਸਾਧਿਆ ਨਿਸ਼ਾਨਾ

 

ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦਿਵਸ ਮੌਕੇ ਲੁਧਿਆਣਾ ਸਥਿਤ PAU ਵਿਚ ਰੱਖੀ ਗਈ ਖੁੱਲ੍ਹੀ ਬਹਿਸ ’ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਨਿਸ਼ਾਨਾ ਸਾਧਿਆ ਹੈ।

ਪ੍ਰਤਾਪ ਬਾਜਵਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਮਹਾ ਡਿਬੇਟ ਡਿਬੇਟ ਨਾ ਰਹਿ ਕੇ ਇਕ ਡਰਾਮਾ ਬਣ ਗਈ ਹੈ। ਬਦਕਿਸਮਤੀ ਦੀ ਗੱਲ ਹੈ ਕਿ ਹਰਿਆਣੇ ਦੀਆਂ ਸਾਰੀਆਂ ਸਿਆਸੀ ਜਮਾਤਾਂ ਇਕੱਠੀਆਂ ਹੋ ਕੇ ਪੰਜਾਬ ਦਾ ਪਾਣੀ ਲੈ ਕੇ ਜਾਣ ਦੀ ਰਣਨੀਤੀ ਬਣਾ ਰਹੀਆਂ ਹਨ।

ਉੱਥੇ ਹੀ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਤਾਕਤ ਦੇ ਨਸ਼ੇ ਵਿਚ ਚੂਰ ਹੋ ਕੇ ਸਿਰ ਜੋੜਨ ਦੀ ਬਜਾਏ ਸਿਰ ਤੋੜ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜਿਸ ਦੇ ਚੱਲਦੇ ਲੁਧਿਆਣਾ ਵਿਚ ਸਿਆਸੀ ਡਰਾਮਾ ਕੀਤਾ ਜਾ ਰਿਹਾ ਹੈ।

ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਨੇ ਦਿੱਲੀ ਤੋਂ ਟਵੀਟ ਕਰਕੇ ਉਨ੍ਹਾਂ ਚਾਰ ਮੁੱਦਿਆਂ ਬਾਰੇ ਦੱਸਿਆ ਜਿਨ੍ਹਾਂ ’ਤੇ ਬਹਿਸ ਕੀਤੀ ਜਾਣੀ ਹੈ ਪਰ ਪੰਜਾਬ ਦੇ ਸਭ ਤੋਂ ਵੱਡੇ ਮੁੱਦੇ ਐੱਸ. ਵਾਈ. ਐੱਲ. ਅਤੇ ਬੇਅਦਬੀ ਨੂੰ ਇਸ ਬਹਿਸ ਵਿਚ ਸ਼ਾਮਲ ਹੀ ਨਹੀਂ ਕੀਤਾ ਗਿਆ।

ਇਹ ਮੁੱਦੇ ਪੰਜਾਬ ਦੇ ਹਰ ਵਿਅਕਤੀ ਦੇ ਨਾਲ ਜੁੜੇ ਹੋਏ ਹਨ, ਪਰ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਹੀ ਬਹਿਸ ਦਾ ਹਿੱਸਾ ਨਹੀਂ ਰੱਖਿਆ ਗਿਆ। ਬਾਜਵਾ ਨੇ ਕਿਹਾ ਕਿ ਇਸ ਡਰਾਮੇ ਦੀ ਸਾਰੀ ਸਕ੍ਰਿਪਟ ਦਿੱਲੀ ਤੋਂ ਲਿਖੀ ਗਈ ਹੈ। ਜਿਸ ਲਈ ਕਿਸੇ ਵੀ ਸਿਆਸੀ ਜਮਾਤ ਨੂੰ ਸੱਦਾ ਨਹੀਂ ਦਿੱਤਾ ਗਿਆ।

ਬਾਜਵਾ ਨੇ ਕਿਹਾ ਕਿ ਇਸ ਡਰਾਮੇ ਨੂੰ ਚਲਾਉਣ ਲਈ ਸਾਰੇ ਸ਼ਹਿਰ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਜਦਕਿ ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ 50-50 ਪਾਸ ਜਾਰੀ ਕੀਤੇ ਹਨ। ਸਰਕਾਰ ਵਲੋਂ ਬਹਿਸ ਵਿਚ ਆਮ ਲੋਕਾਂ ਨੂੰ ਨਹੀਂ ਆਉਣ ਦਿੱਤਾ ਗਿਆ।

LEAVE A REPLY

Please enter your comment!
Please enter your name here