ਮੁਹਾਲੀ ’ਚ ਨੌਜਵਾਨ ਨੇ ਲਿਆ ਫਾਹਾ; ਹੋਈ ਮੌਤ, ਪੁਲਿਸ ਮੁਲਾਜ਼ਮ ’ਤੇ ਲਗਾਏ ਇਹ ਗੰਭੀਰ ਇਲਜ਼ਾਮ

0
100030
ਮੁਹਾਲੀ ’ਚ ਨੌਜਵਾਨ ਨੇ ਲਿਆ ਫਾਹਾ; ਹੋਈ ਮੌਤ, ਪੁਲਿਸ ਮੁਲਾਜ਼ਮ ’ਤੇ ਲਗਾਏ ਇਹ ਗੰਭੀਰ ਇਲਜ਼ਾਮ

 

ਮੁਹਾਲੀ ਦੇ ਖਰੜ ’ਚ ਇੱਕ ਨੌਜਵਾਨ ਵੱਲੋਂ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਤੋਂ ਪਰੇਸ਼ਾਨ ਹੋ ਕੇ ਇਸ ਖੌਫਨਾਕ ਕਦਮ ਨੂੰ ਚੁੱਕਿਆ ਹੈ। ਮ੍ਰਿਤਕ ਨੌਜਵਾਨ ਦੇ ਕੋਲੋਂ ਪੁਲਿਸ ਨੂੰ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ।

ਜੀਵਨਲੀਲਾ ਸਮਾਪਤ ਕਰਨ ਤੋਂ ਪਹਿਲਾਂ ਨੌਜਵਾਨ ਨੇ ਬਣਾਈ ਵੀਡੀਓ 

ਨਾਲ ਹੀ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ ਜਿਸ ’ਚ ਉਸਨੇ ਸਾਰੀ ਗੱਲ ਦੱਸੀ। ਜਿਸ ’ਚ ਉਸਨੇ ਦੱਸਿਆ ਕਿ ਉਸਨੇ ਅਗਲੇ ਸਾਲ ਦੁਬਈ ਜਾਣਾ ਸੀ ਪਰ ਪੁਲਿਸ ਮੁਲਾਜ਼ਮਾਂ ਨੇ ਉਸਦੀ ਜਿੰਦਗੀ ਬਰਬਾਦ ਕਰ ਦਿੱਤੀ। ਉਸ ਤੋਂ ਪੈਸੇ ਮੰਗੇ ਜਾ ਰਹੇ ਹਨ ਜਿਸ ਨੂੰ ਉਹ ਦੇ ਨਹੀਂ ਸਕਦਾ ਹੈ।

ਪੁਲਿਸ ਮੁਲਾਜ਼ਮਾਂ ’ਤੇ ਲਗਾਇਆ ਇਲਜ਼ਾਮ 

ਨੌਜਵਾਨ ਨੇ ਦੱਸਿਆ ਹੈ ਕਿ ਉਸ ਕੋਲੋ ਪੁਲਿਸ ਮੁਲਾਜ਼ਮਾਂ ਵੱਲੋਂ 20 ਹਜ਼ਾਰ ਰੁਪਏ ਮੰਗੇ ਜਾ ਰਹੇ ਸੀ। ਪੈਸੇ ਨਾ ਦੇਣ ’ਤੇ ਫਰਜੀ ਕੇਸ ’ਚ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਸੀ। ਇਨ੍ਹਾਂ ਹੀ ਨਹੀਂ ਪੀੜਤ ਨੌਜਵਾਨ ਨੇ ਫਾਹਾ ਲਗਾਉਣ ਤੋਂ ਪਹਿਲਾਂ ਦੋਹਾਂ ਪੁਲਿਸ ਮੁਲਾਜ਼ਮਾਂ ਦੇ ਨਾਂ ਆਪਣੇ ਸੁਸਾਇਡ ਨੋਟ ’ਤੇ ਵੀ ਲਿਖਿਆ ਹੈ।

 ਖਰੜ ਸਿਟੀ ਥਾਣੇ ’ਚ ਤੈਨਾਤ ਹਨ ਦੋਵੇਂ ਪੁਲਿਸ ਮੁਲਾਜ਼ਮ 

ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਤੇਗ ਬਹਾਦੁਰ ਦੇ ਵਜੋਂ ਹੋਈ ਹੈ। ਉਨ੍ਹਾਂ ਨੇ ਖਰੜ ਸਿਟੀ ਥਾਣੇ ’ਚ ਤੈਨਾਤ ਹੈੱਡ ਕਾਂਸਟੇਬਲ ਸੁਰਜੀਤ ਸਿੰਘ ਅਤੇ ਕਾਂਸਟੇਬਲ ਹੁਸਨਪ੍ਰੀਤ ਸਿੰਘ ’ਤੇ ਇਲਜ਼ਾਮ ਲਗਾਏ ਗਏ ਹਨ।

ਇਹ ਹੈ ਪੂਰਾ ਮਾਮਲਾ 

ਮਿਲੀ ਜਾਣਕਾਰੀ ਮੁਤਾਬਿਕ ਪੀੜਤ ਆਪਣੇ ਦੋਸਤ ਦੀ ਮੋਟਰਸਾਈਕਲ ਲੈ ਕੇ ਬਾਜ਼ਾਰ ਗਿਆ ਸੀ। ਪੁਲਿਸ ਨੇ ਜਾਂਚ ਦੇ ਲਈ ਉਸਦੀ ਬਾਇਕ ਰੋਕ ਕਰ ਕਾਗਜ਼ ਚੈੱਕ ਕੀਤੇ ਸੀ ਪਰ ਦੋਸਤ ਦੀ ਮੋਟਰਸਾਈਕਲ ’ਚ ਦੂਜੇ ਕਿਸੇ ਨੰਬਰ ਦੀ ਆਰਸੀ ਰੱਖੀ ਹੋਈ ਸੀ। ਪੀੜਤ ਨੇ ਬਾਅਦ ’ਚ ਨੌਜਵਾਨ ਵੱਲੋਂ ਮੋਟਰਸਾਈਕਲ ਦੀ ਅਸਲੀ ਆਰਸੀ ਵੀ ਦਿਖਾ ਦਿੱਤੀ ਸੀ।

ਪੁਲਿਸਕਰਮੀਆਂ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ-ਪਿਤਾ  

ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਤੇਗ ਬਹਾਦੁਰ ਨੇ ਪੁਲਿਸਕਰਮੀਆਂ ਤੋਂ ਪਰੇਸ਼ਾਨ ਹੋ ਕੇ  ਖੁਦਕੁਸ਼ੀ ਕੀਤੀ ਹੈ। ਅੱਜ ਖਰੜ ਹਸਪਤਾਲ ’ਚ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ। ਮ੍ਰਿਤਕ ਦੇ ਮੋਬਾਈਲ ਫੋਨ ਤੋਂ ਵੀਡੀਓ ਵੀ ਮਿਲੀ ਹੈ। ਜਿਸ ’ਚ ਨੌਜਵਾਨ ਸਾਫ ਤੌਰ ’ਤੇ ਪੁਲਿਸ ਮੁਲਾਜ਼ਮਾਂ ’ਤੇ ਇਲਜ਼ਾਮ ਲਗਾ ਰਿਹਾ ਹੈ। ਜਦੋਂ ਤੱਕ ਬੇਟੇ ਦੇ ਮੁਲਜ਼ਮ ਗ੍ਰਿਫਤਾਰ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਆਪਣੇ ਬੇਟੇ ਦਾ ਅੰਤਿਮ ਸਸਕਾਰ ਨਹੀਂ ਕਰਨਗੇ।

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਨੇ ਜੋ ਇਲਜ਼ਾਮ ਲਗਾਏ ਹਨ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈ ਪਰ ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਵੇਗੀ।

 

LEAVE A REPLY

Please enter your comment!
Please enter your name here